ਆਸਟਰੇਲੀਆ ਦਾ ਇਹ ਸਾਬਕਾ ਕਪਤਾਨ ਚਲਾ ਰਿਹਾ ਹੈ ਬੈਂਗਲੁਰੂ ਦੀਆਂ ਸੜਕਾਂ ''ਤੇ ਰਿਕਸ਼ਾ (ਵੀਡੀਓ)

03/01/2017 8:57:24 PM

ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਇਕ ਖਾਸ ਕਾਰਣ ਕਰਕੇ ਸੁਰਖੀਆਂ ''ਚ ਬਣੇ ਹੋਏ ਹਨ। ਆਸਟਰੇਲੀਆ ਦੀ ਭਾਰਤ ਦੇ ਖਿਲਾਫ 4 ਟੈਸਟ ਮੈਚਾਂ ਦੀ ਲੜੀ ਲਈ ਸਾਬਕਾ ਕਪਤਾਨ ਕਲਾਰਕ ਬਤੌਰ ਕਮੇਂਟੇਟਰ ਭਾਰਤ ਦੌਰੇ ''ਤੇ ਆਏ ਹੋਏ ਹਨ। ਉਹ ਚਾਰ ਮਾਰਚ ਤੋਂ ਬੈਂਗਲੁਰੂ ''ਚ ਸ਼ਰੂ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾ ਇਥੇ ਦੀਆਂ ਗਲੀਆਂ ''ਚ ਰਿਕਸ਼ਾ ਚਲਾ ਰਹੇ ਹਨ। ਕਲਾਰਕ ਨੇ ਇੰਸਟਾਗ੍ਰਾਮ ''ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ''ਚ ਉਹ ਰਿਕਸ਼ਾ ਚਲਾਉਂਦੇ ਹੋਏ ਨਜ਼ਰ ਆਏ। ਇਹ ਵੀਡੀਓ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ।
ਪੁਣੇ ''ਚ ਖੇਡੇ ਗਏ ਪਹਿਲੇ ਟੈਸਟ ''ਚ ਭਾਰਤ ਨੂੰ ਆਸਟਰੇਲੀਆ ਦੇ ਖਿਲਾਫ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਲਾਰਕ ਇਸ ਸਮੇਂ ਆਸਟਰੇਲੀਆਈ ਟੀਮ ਦੀ ਸਹਾਇਤਾ ਕਰ ਰਹੇ ਹਨ। ਕਲਾਰਕ ਦਾ ਭਾਰਤ ਦੇ ਖਿਲਾਫ ਰਿਕਾਰਡ ਬਹੁਤ ਚੰਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਖਿਲਾਫ 2000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ, ਜਿਸ ''ਚ ਉਨ੍ਹਾਂ ਨੇ 7 ਸੈਂਕੜੇ ਲਗਾਏ ਹਨ। ਰਿਕਸ਼ਾ ਚਲਾਉਣਾ ਕ੍ਰਿਕਟਰਾਂ ਦੇ ਲਈ ਕੋਈ ਨਵਾਂ ਨਹੀਂ ਹੈ, 2015 ''ਚ ਸ਼੍ਰੀਲੰਕਾ ਦੌਰੇ ''ਤੇ ਵਿਰਾਟ ਕੋਹਲੀ ਅਤੇ ਬਿੱਨੀ ਵੀ ਰਿਕਸ਼ਾ ਚਲਾ ਚੁੱਕੇ ਹਨ। 
 ਵੀਡੀਓ Click On The Link To See Video : https://www.instagram.com/p/BRF-RdEDhB0/?r=wa1