ਮੈਕਸੀਕੋ ਨੇ ਪਨਾਮਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਲਈ ਕੀਤਾ ਕੁਆਲੀਫਾਈ

09/03/2017 1:24:54 AM

ਮੈਕਸੀਕੋ— ਹਿਰਵਿੰਗ ਲੋਜਾਨੋ ਦੇ ਹੈਡਰ ਦੇ ਦਮ 'ਤੇ 53ਵੇਂ ਮਿੰਟ 'ਚ ਕੀਤੇ ਗਏ ਗੋਲ ਦੀ ਬਦੌਲਤ ਮੈਕਸੀਕੋ ਨੇ ਪਨਾਮਾ ਨੂੰ 1-0 ਨਾਲ ਹਰਾ ਦਿੱਤਾ ਅਤੇ ਅਗਲੇ ਸਾਲ ਰੂਸ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰ ਲਿਆ ਹੈ। ਇਸ ਜਿੱਤ ਤੋਂ ਬਾਅਦ ਮੈਕਸੀਕੋ ਨੇ ਕਾਨਕਾਕੇਫ 'ਚ ਵਿਸ਼ਵ ਕੱਪ ਦੀ 3 ਕੁਆਲੀਫਾਇੰਗ ਜਗ੍ਹਾਂ 'ਚ ਇਕ ਜਗ੍ਹਾ 'ਤੇ ਕਬਜ਼ਾ ਕਰ ਲਿਆ ਹੈ।
ਕੋਚ ਜਆਨ ਕਾਰਲਾਸ ਓਸੋਰਿਆ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਅੰਕ ਵਿਸ਼ਵ 'ਚ ਆਪਣੀ ਜਗ੍ਹਾ ਪੱਕੀ ਕੀਤੀ। ਮੈਕਸੀਕੋ ਇਸ ਸਮੇਂ ਕੋਸਟਾ ਰਿਕਾ ਤੋਂ 3 ਅੰਕ ਅੱਗੇ ਹੈ ਅਤੇ ਕਾਨਕਾਕੇਫ ਕੁਆਲੀਫਾਇੰਗ ਗਰੁੱਪ 'ਚ ਚੋਟੀ ਦੇ ਸਥਾਨ 'ਤੇ ਹੈ। ਤੀਸਰੇ ਸਥਾਨ 'ਤੇ ਅਮਰੀਕਾ ਹੈ ਜੋ ਆਖਰੀ ਕੁਆਲੀਫਾਇੰਗ ਹੈ।