ਮੈਸੀ ਨੇ ਚੌਥੀ ਵਾਰ ਜਿੱਤਿਆ ਯੂਰਪੀਅਨ ਗੋਲਡਨ ਸ਼ੂ

05/29/2017 1:55:41 PM


ਮੈਡ੍ਰਿਡ—ਬਾਰਸੀਲੋਨਾ ਦੇ ਸਟਾਰ ਸਟ੍ਰਾਈਕਰ ਲਿਓਨਲ ਮੈਸੀ ਨੂੰ ਇਸ ਸੈਸ਼ਨ 'ਚ ਸਪੇਨਿਸ਼ ਲੀਗ 'ਚ ਉਸ ਦੇ 37 ਗੋਲਾਂ ਦੇ ਧਮਾਕੇਦਾਰ ਪ੍ਰਦਰਸ਼ਨ ਦੇ ਰਿਕਾਰਡ ਲਈ ਚੌਥੀ ਵਾਰ 'ਯੂਰਪੀਅਨ ਗੋਲਡਨ ਸ਼ੂ' ਨਾਲ ਨਵਾਜਿਆ ਗਿਆ ਹੈ, ਜਿਸ ਤੋਂ ਬਾਅਦ ਉਹ ਰਿਆਲ ਮੈਡ੍ਰਿਡ ਦੇ ਕ੍ਰਿਸਟਿਆਨੋ ਰੋਨਾਲਡੋ ਦੇ ਬਰਾਬਰ ਪਹੁੰਚ ਗਏ ਹਨ। ਯੂਰਪ 'ਚ ਚੋਟੀ ਦਰਜੇ ਦੀ ਰਾਸ਼ਟਰੀ ਲੀਗ 'ਚ ਸਭ ਤੋਂ ਵੱਧ ਗੋਲ ਕਰਨ ਵਾਲੇ ਫੁੱਟਬਾਲਰ ਨੂੰ ਹਰ ਸਾਲ ਗੋਲਡਨ ਸ਼ੂਅ ਸਨਮਾਨ ਨਾਲ ਨਵਾਜਿਆ ਜਾਂਦਾ ਹੈ। ਅਰਜਨਟੀਨਾ ਦੇ ਸਟ੍ਰਾਈਕਰ ਹੁਣ ਤਾਲਿਕਾ 'ਚ 74 ਅੰਕਾਂ ਨਾਲ ਸਪੋਰਟਿੰਗ ਲਿਸਵਨ ਦੇ ਬਾਸ ਦੋਸਤ ਤੋਂ 6 ਅੰਕ ਅੱਗੇ ਹਨ, ਜਿਨ੍ਹਾਂ ਦੇ ਇਸ ਸੈਸ਼ਨ 'ਚ 34 ਗੋਲ ਹਨ। ਮੈਸੀ ਨੇ ਚਾਵੇਸ ਖਿਲਾਫ ਆਪਣੇ ਆਖਰੀ ਮੈਚ 'ਚ ਹੈਟ੍ਰਿਕ ਲਗਾਉਣ ਵਾਲੇ ਬਾਸ ਨੂੰ ਆਖਰੀ ਸਮੇਂ 'ਚ ਪਛਾੜ ਦਿੱਤਾ। ਬੋਰੂਸ ਡੋਟਰਮੰਡ ਦੇ ਪੀਅਰੇ ਅਮੇਰਿਕ ਆਬਾਮਿਆਂਗ ਬੁੰਦੇਸਲੀਗਾ 'ਚ 31 ਗੋਲ ਦੇ ਨਾਲ ਤਾਲਿਕਾ 'ਚ ਤੀਜੇ ਨੰਬਰ 'ਤੇ ਰਹੇ। ਇਸ ਸੈਸ਼ਨ 'ਚ ਸਭ ਤੋਂ ਵੱਧ ਗੋਲਾਂ ਦੇ ਮਾਮਲੇ 'ਚ ਬਾਇਰਨ ਯੁਨਿਖ ਦੇ ਰਾਬਰਟ ਲੇਵਾਨਦੋਵਸਕੀ ਚੌਥੇ, ਟੋਟੇਨਹਿਮ ਹਾਟਸਪਰ ਦੇ ਹੈਰੀ ਕੇਨ, ਏ. ਐੱਸ. ਰੋਮਾ ਦੇ ਏਡਿਨ ਜੇਕੋ ਅਤੇ ਬਾਰਸੀਲੋਨਾ ਦੇ ਲੁਈਸ ਸੁਆਰੇਜ ਇਕਸਮਾਨ ਅੰਕ ਲੈ ਕੇ ਸਾਂਝੇ ਤੌਰ 'ਤੇ 5 ਸਥਾਨ 'ਤੇ ਰਹੇ ਹਨ।