CWG 2018: ਪੁਰਸ਼ ਹਾਕੀ ਟੀਮ ਸੈਮੀਫਾਈਨਲ 'ਚ ਹਾਰੀ, ਕਾਂਸੀ ਤਗਮੇ ਲਈ ਲਗਾਉਣਾ ਹੋਵੇਗਾ ਜ਼ੋਰ

04/14/2018 2:11:41 PM

ਗੋਲਡ ਕੋਸਟ—ਭਾਰਤੀ ਪੁਰਸ਼ ਹਾਕੀ ਟੀਮ ਮਹਿਲਾ ਟੀਮ ਦੀ ਤਰ੍ਹਾਂ 21ਵੇਂ ਰਾਸ਼ਟਰਮੰਡਲ ਖੇਡਾਂ 'ਚ ਆਪਣੇ ਭਾਗ ਨੂੰ ਨਹੀਂ ਬਦਲ ਸਕੀ ਅਤੇ ਉਸ ਨੇ ਸੈਮੀਫਾਈਨਲ 'ਚ ਹਾਰਨ ਦੇ ਬਾਅਦ ਹੁਣ ਕਾਂਸੀ ਦੇ ਤਗਮੇ ਲਈ ਖੇਡਣਾ ਹੋਵੇਗਾ। ਭਾਰਤ ਨੂੰ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਨਜ਼ਦੀਕੀ ਮੁਕਾਬਲੇ 'ਚ 3-2 ਨਾਲ ਜਿੱਤ ਹਾਸਿਲ ਕੀਤੀ। ਭਾਰਤੀ ਮਹਿਲਾ ਟੀਮ ਕਲ੍ਹ ਸੈਮੀਫਾਈਨਲ 'ਚ ਆਸਟ੍ਰੇਲੀਆ ਤੋਂ 0-1 ਨਾਲ ਹਾਰ ਗਈ ਸੀ। ਪੁਰਸ਼ ਟੀਮ ਦਾ ਇਸ ਹਾਰ ਦੇ ਨਾਲ ਲਗਾਤਾਰ ਤੀਸਰੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ ਖੇਡਣ ਦਾ ਸੁਪਨਾ ਟੁੱਟ ਗਿਆ।

-ਭਾਰਤ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਸੈਮੀਫਾਈਨਲ 'ਚ ਜਿੱਤ ਦਰਜ ਕਰੇ
 ਭਾਰਤ ਨੂੰ 2010 ਦਿੱਲੀ ਅਤੇ 2014 ਗਲਾਸਗੋ 'ਚ ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਬਾਰ ਉਸਦੀ ਚੁਣੌਤੀ ਸੈਮੀਫਾਈਨਲ 'ਚ ਹੀ ਟੁੱਟ ਗਈ। ਭਾਰਤ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਸੈਮੀਫਾਈਨਲ 'ਚ ਨਿਊਜੀਲੈਂਡ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰੇਗਾ। ਪਰ ਭਾਰਤੀ ਟੀਮ ਮੁਕਾਬਲੇ 'ਚ 1-3 ਤੋਂ ਪਿਛੜਣ ਦੇ ਬਾਅਦ ਸਿਰਫ ਹਾਰ ਦਾ ਅੰਤਰ ਹੀ ਘੱਟ ਕਰ ਸਕੀ। ਮਹਿਲਾ ਟੀਮ ਦੀ ਤਰ੍ਹਾਂ ਪੁਰਸ਼ ਟੀਮ ਨੇ ਵੀ ਮੈਚ 'ਚ ਵਾਪਸੀ ਕਰਨ ਦੇ ਮੌਕੇ ਬਣਾਏ। ਪਰ ਖਿਡਾਰੀਆਂ ਨੇ ਮੌਕੇ ਗਵਾ ਦਿੱਤੇ। ਭਾਰਤ ਨੇ ਮੈਚ 'ਚ ਚਾਰ ਮਿੰਟ ਰਹਿੰਦੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਸਕੋਰ 2-3 ਕੀਤਾ। ਉਦੋਂ ਅਜਿਹਾ ਲਗ ਰਿਹਾ ਸੀ ਕਿ ਜਿਸ ਤਰ੍ਹਾਂ ਭਾਰਤ ਨੇ ਇੰਗਲੈਂਡ ਦੇ ਖਿਲਾਫ ਆਖਰੀ ਦੋ ਮਿੰਟ 'ਚ ਦੋ ਗੋਲ ਕਰ ਚਮਤਕਾਰੀ ਜਿੱਤ ਹਾਸਲ ਕੀਤੀ ਸੀ ਉਹ ਉਸ ਪ੍ਰਦਰਸ਼ਨ ਨੂੰ ਦੋਹਰਾ ਦੇਵੇਗੀ। ਪਰ ਚਮਤਕਾਰ ਬਾਰ ਬਾਰ ਨਹੀਂ ਹੁੰਦੇ ਅਤੇ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਦੋ ਦਿਨ ਭਾਰਤੀ ਹਾਕੀ ਟੀਮਾਂ ਦੀ ਹਾਰ ਦਿਲ ਤੋੜਨ ਵਾਲੀ ਰਹੀ।

-ਭਾਰਤ ਨੂੰ ਕਾਂਸੇ ਦਾ ਤਗਮਾ ਜਿੱਤਣਾ ਪੇਵਗਾ
ਸੱਤਵੇਂ ਮਿੰਟ 'ਚ ਨਿਊਜ਼ੀਲੈਂਡਜ ਨੇ ਮੈਦਾਨੀ ਗੋਲ 'ਚ ਸਕੋਰ ਬਣਾਇਆ ਹਿਊਗੋ ਇੰਗਲਿਸ਼ ਨੇ ਨਿਊਜ਼ੀਲੈਂਡ ਨੂੰ ਅੱਗੇ ਕੀਤਾ ਅਤੇ ਸਟੀਫਨ ਜੈਨੇਸ ਨੇ 13ਵੇਂ ਮਿੰਟ 'ਚ ਇਕ ਹੋਰ ਮੈਦਾਨੀ ਗੋਲ ਨਾਲ ਸਕੋਰ 2-0 ਕਰ ਦਿੱਤਾ। ਭਾਰਤ ਨੇ ਪਹਿਲੇ ਹਾਫ ਦੀ ਸਮਾਪਤੀ ਦੇ ਸਮੇਂ ਮਿਲੇ ਪੈਨਲਟੀ ਸਟੋਰਕ 1-3 ਕੀਤਾ। ਭਾਰਤ ਦੇ ਲਈ ਇਹ ਗੋਲ ਹਰਮਨਪ੍ਰੀਤ ਸਿੰਘ ਨੇ ਦਾਗਿਆ। ਤੀਸਰੇ ਕੁਆਰਟਰ 'ਚ ਮਾਰਕਸ ਚਾਈਲਡ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਨਿਊਜ਼ੀਲੈਂਡ ਨੂੰ 3-1 ਤੋਂ ਅੱਗੇ ਕਰ ਦਿੱਤਾ। ਮੈਚ 'ਚ ਸਮਾਂ ਕੱਢਣ ਦੇ ਨਾਲ ਭਾਰਤੀਆਂ ਦੀਆਂ ਉਮੀਦਾਂ ਟੁੱਟਦੀਆਂ ਜਾ ਰਹੀਆਂ ਸਨ। ਹਰਮਨਪ੍ਰੀਤ ਨੇ 56 ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਭਾਰਤ ਦਾ ਦੂਸਰਾ ਗੋਲ ਕੀਤਾ। ਆਖਰੀ ਚਾਰ ਮਿੰਟਾਂ 'ਚ ਭਾਰਤ ਨੇ ਭਰਪੂਰ ਕੋਸ਼ਿਸ਼ ਕੀਤੀ ਪਰ ਉਸ ਨੂੰ ਬਰਾਬਰੀ ਨਹੀਂ ਮਿਲ ਸਕੀ। ਹੂਟਰ ਵੱਜਣ 'ਤੇ ਭਾਰਤੀ ਖਿਡਾਰੀ ਇਸ ਹਾਰ ਦੇ ਨਾਲ ਬਹੁਤ ਨਿਰਾਸ਼ ਦਿਖੇ। ਹੁਣ ਭਾਰਤੀ ਖਿਡਾਰੀਆਂ ਨੂੰ ਕਾਂਸੀ ਤਗਮੇ ਮੈਚ ਦੇ ਲਈ ਪੂਰਾ ਜ਼ੋਰ ਲਗਾਉਣਾ ਹੋਵੇਗਾ ਤÎਾਂਕਿ ਖਾਲੀ ਹੱਥ ਵਾਪਸ ਨਾ ਆਉਂਣਾ ਪਵੇ।