ਪੁਰਸ਼ FIH ਹਾਕੀ ਵਿਸ਼ਵ ਕੱਪ 2023 ਦਾ ਅਧਿਕਾਰਤ ਲੋਗੋ ਜਾਰੀ

04/14/2022 10:17:39 PM

ਭੁਵਨੇਸ਼ਵਰ- ਹਾਕੀ ਇੰਡੀਆ ਵਲੋਂ ਵੀਰਵਾਰ ਨੂੰ ਪੁਰਸ਼ ਐੱਫ. ਆਈ. ਐੱਚ. ਹਾਕੀ ਵਿਸ਼ਵ ਕੱਪ 2023 ਦਾ ਅਧਿਕਾਰਤ ਲੋਗੋ ਜਾਰੀ ਕੀਤਾ ਗਿਆ। ਹਾਕੀ ਇੰਡੀਆ ਨੇ ਆਪਣੇ ਟਵਿੱਟਰ ਹੈਂਡਲ 'ਤੇ ਵਿਸ਼ਵ ਕੱਪ ਦੇ ਅਧਿਕਾਰਤ ਲੋਕੋ ਦਾ ਇਕ ਵੀਡੀਓ ਸ਼ੇਅਰ ਕੀਤਾ। ਲੋਗੋ ਬੇਹੱਦ ਸ਼ਾਨਦਾਰ ਦਿਖ ਰਿਹਾ ਹੈ। ਲੋਗੋ ਵਿਚ ਟਰਾਫੀ ਦੇ ਉੱਪਰ ਹਾਕੀ ਸਟਿਕ ਅਤੇ ਬਾਲ ਦਿਖ ਰਹੀ ਹੈ।

ਇਹ ਖ਼ਬਰ ਪੜ੍ਹੋ- ਪਾਕਿ ਸਫੇਦ ਗੇਂਦ ਸੀਰੀਜ਼ ਦੇ ਲਈ ਕਰੇਗਾ ਸ਼੍ਰੀਲੰਕਾ ਦੀ ਮੇਜ਼ਬਾਨੀ
ਜ਼ਿਕਰਯੋਗ ਹੈ ਕਿ ਹਾਕੀ ਇੰਡੀਆ ਵਲੋਂ ਭੁਵਨੇਸ਼ਵਰ ਦੇ ਕਲਿੰਗ ਸਟੇਡੀਅਮ ਅਤੇ ਰਾਓਰਕੇਲਾ ਵਿਚ ਨਿਰਮਾਣ ਅਧੀਨ 20 ਹਜ਼ਾਰ ਕੁਰਸੀਆਂ ਦੀ ਸਮਰੱਥਾ ਵਾਲੇ ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਚ 13 ਤੋਂ 29 ਜਨਵਰੀ 2023 ਤੱਕ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਜਾਣੀ ਹੈ।

ਇਹ ਖ਼ਬਰ ਪੜ੍ਹੋ- ਕ੍ਰਿਕਟ : ਆਸਟਰੇਲੀਆ ਦੇ ਸਹਾਇਕ ਕੋਚ ਅਹੁਦੇ ਤੋਂ ਹਟੇ ਜੇਫ ਵਾਨ
ਟੂਰਨਾਮੈਂਟ ਵਿਚ ਭਾਰਤ ਸਮੇਤ 16 ਟੀਮਾਂ ਹਿੱਸਾ ਲੈਣਗੀਆਂ, ਜਿਸ ਵਿਚ ਨੀਦਰਲੈਂਡ, ਬੈਲਜੀਅਮ, ਇੰਗਲੈਂਡ, ਜਰਮਨੀ, ਸਪੇਨ, ਫਰਾਂਸ, ਵੇਲਸ, ਦੱਖਣੀ ਅਫਰੀਕਾ, ਅਰਜਨਟੀਨਾ, ਚਿਲੀ, ਨਿਊਜ਼ੀਲੈਂਡ ਅਤੇ ਆਸਟਰੇਲੀਆ ਸ਼ਾਮਿਲ ਹੈ। ਬਾਕੀ ਰਹਿੰਦੀਆਂ ਤਿੰਨ ਟੀਮਾਂ ਇੰਡੋਨੇਸ਼ੀਆ ਦੇ ਜਕਾਰਤਾ ਵਿਚ 23 ਮਈ ਤੋਂ ਇਕ ਜੂਨ 2022 ਤੱਕ ਹੋਣਾ ਏਸ਼ੀਆ ਕੱਪ 2022 ਤੋਂ ਬਾਅਦ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰੇਗੀ। ਏਸ਼ੀਆ ਕੱਪ ਹਾਕੀ ਵਿਸ਼ਵ ਕੱਪ 2023 ਦੇ ਲਈ ਕੁਆਲੀਫਾਇਰ ਟੂਰਨਾਮੈਂਟ ਵੀ ਹੈ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh