ਯਾਦਾਂ : ਜਦੋਂ ਰਿਸ਼ੀ ਕਪੂਰ ਨੇ ਵਰਲਡ ਕੱਪ 2019 ਲਈ ਚੁਣੀ ਟੀਮ ਇੰਡੀਆ ਨੂੰ ਕੀਤਾ ਸੀ ਟ੍ਰੋਲ

04/30/2020 6:38:49 PM

ਨਵੀਂ ਦਿੱਲੀ : ਬਾਲੀਵੁੱਡ ਐਕਟਰ ਰਿਸ਼ੀ ਕਪੂਰ ਦਾ ਵੀਰਵਾਰ ਨੂੰ ਭਾਵ ਅੱਜ ਦਿਹਾਂਤ ਹੋ ਗਿਆ। ਉਹ 67 ਸਾਲਾਂ ਦੇ ਸੀ। ਰਿਸ਼ੀ ਇਕ ਬਿਹਤਰੀਨ ਅਦਾਕਾਰ ਸੀ ਤਾਂ ਨਾਲ ਹੀ ਆਪਣੇ ਬੜਬੋਲੇ ਅਤੇ ਮਜ਼ੇਦਾਰ ਰਾਏ ਦੇਣ ਲਈ ਵੀ ਜਾਣੇ ਜਾਂਦੇ ਸੀ। ਟਵਿੱਟਰ 'ਤੇ ਕਾਫੀ ਐਕਟਿਵ ਰਹਿੰਦੇ ਸੀ ਅਤੇ ਉਸ ਪਲੈਟਫਾਰਮ 'ਤੇ ਉਹ ਖੁਲ੍ਹ ਕੇ ਆਪਣੀ ਰਾਏ ਰੱਖਦੇ ਸੀ। ਅਜਿਹਾ ਹੀ ਇਕ ਵਾਰ ਉਨ੍ਹਾਂ ਨੇ ਵਰਲਡ ਕੱਪ 2019 ਲਈ ਚੁਣੀ ਗਈ ਭਾਰਤੀ ਟੀਮ 'ਤੇ ਵੀ ਆਪਣੀ ਰਾਏ ਰੱਖੀ ਸੀ। 

ਪਿਛਲੇ ਸਾਲ ਇੰਗਲੈਂਡ ਵਿਚ ਹੋਏ 50 ਓਵਰਾਂ ਦੇ ਵਰਲਡ ਕੱਪ ਲਈ ਜਦੋਂ ਹਰ ਪਾਸੇ ਇਹ ਚਰਚਾ ਸੀ ਕਿ ਵਿਜੇ ਸ਼ੰਕਰ ਨੇ ਸ਼ੁਰੂਆਤੀ 15 ਵਿਚ ਜਗ੍ਹਾ ਕਿਉਂ ਬਣਾਈ ਜਾਂ ਰਿਸ਼ਭ ਪੰਤ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ। ਰਿਸ਼ੀ ਕਪੂਰ ਨੇ ਮਜ਼ੇਦਾਰ ਅੰਦਾਜ਼ ਵਿਚ ਇਸ ਦਾ ਵਿਸ਼ਲੇਸ਼ਣ ਕੀਤਾ ਸੀ। ਰਿਸ਼ੀ ਕਪੂਰ ਨੇ ਵਰਲਡ ਕੱਪ ਲਈ ਚੁਣੀ ਗਈ ਭਾਰਤੀ ਟੀਮ ਦੀ ਫੋਟੋ ਪੋਸਟ ਕੀਤੀ ਸੀ ਅਤੇ ਕਿਹਾ ਸੀ ਕਿ ਜ਼ਿਆਦਾਤਰ ਖਿਡਾਰੀਆਂ ਦੀ ਦੀ ਦਾੜ੍ਹੀ ਹੈ। ਉਸ ਨੇ ਕਿਹਾ ਸੀ ਕਿ ਅੱਜ ਕਲ ਇਹ ਸਟਾਈਲ ਸਟੇਟਮੈਂਟ ਬਣ ਗਿਆਹੈ। ਖਿਡਾਰੀ ਇਸ ਨੂੰ ਰੱਖਣਾ ਚਾਹੁੰਦੇ ਹਨ।

ਉਨ੍ਹਾਂ ਟਵੀਟ ਕਰ ਲਿਖਿਆ ਸੀ ਕਿ ਟੀਮ ਵਿਚ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਦੀ ਦਾੜ੍ਹੀ ਹੈ। ਹਾਲਾਂਕਿ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਨੂੰ ਇਕ ਸਲਾਹ ਵੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਸੰਜੂ ਸੈਮਸਨ ਬਿਨਾ ਦਾੜ੍ਹੀ ਦੇ ਸਮਾਰਟ ਲਗਦੇ ਹਨ। ਉਸ ਸਮੇਂ ਕੁਝ ਲੋਕਾਂ ਨੇ ਕਿਹਾ ਸੀ ਕਿ ਇਹ ਸੰਜੂ ਸੈਮਸਨ ਨੂੰ ਟੀਮ ਵਿਚ ਨਹੀਂ ਚੁਣੇ ਜਾਣ ਦੀ ਨਿਰਾਸ਼ੀ ਸੀ

ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ਇਸ ਪਿਕਚਰ ਨੂੰ ਰੈਫਰੰਸ ਪੁਆਈਂਟ ਦੇ ਰੂਪ 'ਚ ਨਾ ਲੈਣ ਪਰ ਸਾਡੇ ਜ਼ਿਆਦਾ ਕ੍ਰਿਕਟਰਾਂ ਦੀ ਦਾੜ੍ਹੀ ਕਿਉਂ ਹੈ? ਸਾਰੇ ਸੈਮਸਨ ਬੇਸ਼ਕ, ਉਹ ਇਸ ਦਾੜ੍ਹੀ ਦੇ ਬਿਨਾ ਵੀ ਸਮਾਰਟ ਲੱਗਣਗੇ। ਸਿਰਫ ਇਕ ਗੱਲ ਹੈ। ਸੈਮਸਨ ਬਾਈਬਲ ਦਾ ਇਕ ਪ੍ਰਸਿੱਧ ਚਰਿੱਤਰ ਹੈ, ਜਿਸ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਸ ਨੂੰ ਆਪਣੀ ਸ਼ਕਤੀ ਆਪਣੇ ਬਿਨਾ ਕੱਟੇ ਹੋਏ ਵਾਲਾਂ ਤੋਂ ਮਿਲਦੀ ਸੀ।

Ranjit

This news is Content Editor Ranjit