ਟੋਕੀਓ ਓਲੰਪਿਕ ਤੋਂ ਪਹਿਲਾਂ ਵਿਸ਼ਵ ਰਿਕਾਰਡ ਤੋੜਨਾ ਚਾਹੁੰਦੀ ਹੈ ਮੀਰਾ ਬਾਈ

02/12/2019 8:12:38 PM

ਨਵੀਂ ਦਿੱਲੀ— ਸੱਟ ਤੋਂ ਬਾਅਦ ਸਫਲ ਵਾਪਸੀ ਕਰਨ ਵਾਲੀ ਭਾਰਤ ਦੀ ਚੋਟੀ ਦੀ ਵੇਟ ਲਿਫਟਰ ਮੀਰਾ ਬਾਈ ਚਾਨੂ ਨੂੰ ਪਤਾ ਹੈ ਕਿ ਜੇਕਰ ਉਸ ਨੇ ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਣਾ ਹੈ ਤਾਂ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਦੀ ਲੋੜ ਹੈ।
ਵਿਸ਼ਵ ਚੈਂਪੀਅਨਸ਼ਿਪ 2017 ਵਿਚ 48 ਕਿ. ਗ੍ਰਾ. ਭਾਰ ਵਰਗ ਵਿਚ ਸੋਨ ਤਮਗਾ ਜਿੱਤਣ ਵਾਲੀ ਮੀਰਾ ਬਾਈ ਕਮਰ ਦੀ ਸੱਟ ਕਾਰਨ 8 ਮਹੀਨਿਆਂ ਤਕ ਕਿਸੇ ਵੀ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਸਕੀ। ਉਸ ਨੇ ਪਿਛਲੇ ਹਫਤੇ ਥਾਈਲੈਂਡ ਵਿਚ ਏ. ਜੀ. ਏ. ਟੀ. ਕੱਪ ਵਿਚ ਆਪਣੇ ਨਵੇਂ 49 ਕਿ. ਗ੍ਰਾ. ਭਾਰ ਵਰਗ ਵਿਚ ਸੋਨ ਤਮਗਾ ਜਿੱਤਿਆ। ਉਹ 192 ਕਿ. ਗ੍ਰਾ. ਭਾਰ ਵਰਗ  ਚੱੁੱਕ ਕੇ ਚੋਟੀ 'ਤੇ ਰਹੀ। ਮੀਰਾ ਬਾਈ ਨੂੰ ਹਾਲਾਂਕਿ ਪਤਾ ਹੈ ਕਿ ਜੇਕਰ ਉਸ ਨੇ ਆਪਣੇ ਨਵੇਂ ਭਾਰ ਵਰਗ ਵਿਚ ਦੁਨੀਆ ਦੀਆਂ ਸਰਵਸ੍ਰੇਸ਼ਠ ਖਿਡਾਰਨਾਂ ਨੂੰ ਚੁਣੌਤੀ ਦੇਣੀ ਹੈ ਤਾਂ 200 ਕਿ. ਗ੍ਰਾ. ਤੋਂ ਵੱਧ ਭਾਰ ਚੁੱਕਣਾ ਪਵੇਗਾ।

Gurdeep Singh

This news is Content Editor Gurdeep Singh