ਅਲਾਰਮ ਮਿਸ ਹੋਣ ਕਾਰਨ ਸਟਾਲ ਨੂੰ ਮਿਲਿਆ ਸੀ ਮੈਕਲਰਾਏ

02/28/2018 5:02:23 AM

ਜਲੰਧਰ— 13 ਪੀ. ਜੀ. ਏ. ਟੂਰ ਜਿੱਤਣ ਵਾਲਾ ਆਇਰਲੈਂਡ ਦਾ ਪ੍ਰੋਫੈਸ਼ਨਲ ਗੋਲਫਰ ਰੋਰੀ ਮੈਕਲਰਾਏ ਨੇ ਬੀਤੇ ਸਾਲ ਹੀ ਐਰਿਕਾ ਸਟਾਲ ਨਾਲ ਵਿਆਹ ਕੀਤਾ ਸੀ। ਸਟਾਲ ਨਾਲ ਰੋਰੀ ਦੀ ਮੁਲਾਕਾਤ ਬਹੁਤ ਹੀ ਰੋਮਾਂਚਕ ਸੀ। ਦਰਅਸਲ, 2012 'ਚ ਰਾਈਡਰ ਕੱਪ ਦੌਰਾਨ ਅਲਾਰਮ ਮਿਸ ਹੋਣ ਕਾਰਨ ਰੋਰੀ ਸੁੱਤਾ ਹੀ ਰਹਿ ਗਿਆ ਸੀ। ਅਜਿਹੀ ਸਥਿਤੀ 'ਚ ਪੀ. ਜੀ. ਏ. ਟੂਰ ਸਟਾਫ ਦੇ ਰੂਮ 'ਚ ਕੰਮ ਕਰਦੀ ਐਰਿਕ ਉਸ ਨੂੰ ਉਠਾਉਣ ਆਈ ਸੀ। ਇਹ ਐਰਿਕ ਨਾਲ ਉਸ ਦੀ ਪਹਿਲੀ ਮੁਲਾਕਾਤ ਸੀ। ਇਸ ਤੋਂ ਬਾਅਦ ਉਹ ਵਾਰ-ਵਾਰ ਮਿਲੇ ਤੇ ਦੋਸਤੀ ਕਦੋਂ ਪਿਆਰ 'ਚ ਬਦਲ ਗਈ, ਪਤਾ ਹੀ ਨਹੀਂ ਲੱਗਾ।


ਸਟਾਲ ਬਾਰੇ ਗੱਲ ਕਰਦਿਆਂ ਰੋਰੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਮੈਨੂੰ ਚੰਗਾ ਲੱਗਦਾ ਹੈ ਕਿ ਸਟਾਲ ਮੇਰੇ ਬਾਰੇ ਕਾਫੀ ਕੁਝ ਜਾਣਦੀ ਹੈ। ਮੈਂ ਉਸ ਨਾਲ ਹਰ ਗੱਲ ਸਾਂਝੀ ਕਰ ਸਕਦਾ ਸੀ। ਅਜਿਹੀ ਸਥਿਤੀ 'ਚ ਸਟਾਲ ਨੂੰ ਆਪਣੀ ਜੀਵਨ ਸਾਥਣ ਦੇ ਰੂਪ 'ਚ ਚੁਣਨਾ ਉਸ ਦੇ ਲਈ ਬੇਹੱਦ ਆਸਾਨ ਸੀ। ਟੈਨਿਸ ਸਟਾਰ ਕੈਰੋਲਿਨ ਵੋਜਨਿਆਕੀ ਤੋਂ ਟੁੱਟੇ ਰਿਸ਼ਤੇ 'ਤੇ ਰੋਰੀ ਨੇ ਕਿਹਾ ਕਿ ਉਹ ਹੁਣ ਬੀਤੀ ਗੱਲ ਹੋ ਗਈ ਹੈ। ਮੇਰਾ ਵਰਤਮਾਨ ਤੇ ਭਵਿੱਖ ਸਟਾਲ ਹੈ। ਮੈਂ ਉਸ 'ਤੇ ਧਿਆਨ ਰੱਖਣਾ ਚਾਹੁੰਦਾ ਹਾਂ।