ਐੱਮ. ਸੀ. ਸੀ. ਨੇ ਬਾਂਸ ਦੇ ਬੱਲੇ ਦੇ ਸੁਝਾਅ ਨੂੰ ਕੀਤਾ ਰੱਦ

05/11/2021 10:31:53 PM

ਲੰਡਨ– ਮਰੀਲੇਬਾਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਬਾਂਸ ਦੇ ਬਣੇ ਬੱਲੇ ਦਾ ਇਸਤੇਮਾਲ ਕਰਨ ਦਾ ਸੁਝਾਅ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਮੌਜੂਦਾ ਨਿਯਮਾਂ ਦੇ ਤਹਿਤ ਇਹ ਨਾਜਾਇਜ਼ ਹੈ। ਉਸ ਨੇ ਕਿਹਾ ਕਿ ਉਸਦੇ ਨਿਯਮਾਂ ਸਬੰਧੀ ਉਪ ਕਮੇਟੀ ਦੀ ਮੀਟਿੰਗ ਵਿਚ ਇਸ ਮਾਮਲੇ ’ਤੇ ਗੌਰ ਕੀਤਾ ਜਾਵੇਗਾ। ਕੈਂਬ੍ਰਿਜ ਯੂਨੀਵਰਸਿਟੀ ਦੇ ਦਰਸ਼ੀਲ ਸ਼ਾਹ ਤੇ ਬੇਨ ਟਿੰਕਲੇਰ ਡੇਵਿਡ ਵਲੋਂ ਕੀਤੇ ਗਏ ਅਧਿਐਨ ਵਿਚ ਕਿਹਾ ਗਿਆ ਸੀ ਕਿ ਬਾਂਸ ਦੇ ਬਣੇ ਬੱਲੇ ਕਿਫਾਇਤੀ ਹੋਣ ਦੇ ਨਾਲ-ਨਾਲ ਵਧੇਰੇ ਮਜ਼ਬੂਤ ਹੁੰਦੇ ਹਨ।

ਇਹ ਖ਼ਬਰ ਪੜ੍ਹੋ- ਮਾਂ ਨੂੰ ਯਾਦ ਕਰ ਰੋਣ ਲੱਗੇ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ


ਐੱਮ. ਸੀ. ਸੀ. ਨੇ ਇਕ ਬਿਆਨ ਵਿਚ ਕਿਹਾ,‘‘ਇਸ ਸਮੇਂ ਨਿਯਮ 5.3.2 ਕਹਿੰਦਾ ਹੈ ਕਿ ਬੱਲੇ ਲਕੜੀ ਦੇ ਹੀ ਹੋਣੇ ਚਾਹੀਦੇ ਹਨ। ਬਾਂਸ ਕਿਉਂਕਿ ਘਾਹ ਦਾ ਇਕ ਰੂਪ ਹੈ ਤਾਂ ਉਸਦੇ ਬੱਲੇ ਇਸਤੇਮਾਲ ਕਰਨ ਲਈ ਨਿਯਮਾਂ ਵਿਚ ਬਦਲਾਅ ਕਰਨਾ ਪਵੇਗਾ।’’ ਅਧਿਐਨਕਾਰਾਂ ਨੇ ਪਾਇਆ ਕਿ ਬਾਂਸ ਦੇ ਬਣੇ ਬੱਲੇ ਵਧੇਰੇ ਮਜ਼ਬੂਤ ਹੁੰਦੇ ਹਨ ਤੇ ਇਸ ਵਿਚ ਹੇਠਲੇ ਹਿੱਸੇ ਦੀ ਤਰ੍ਹਾਂ ਮੁਲਾਇਮ ਹਿੱਸਾ ਹੁੰਦਾ ਹੈ, ਜਿਸ ਨਾਲ ਯਾਰਕਰ ’ਤੇ ਚੌਕਾ ਲਾਉਣਾ ਆਸਾਨ ਹੁੰਦਾ ਹੈ। ਇਸ ਨਾਲ ਹਰ ਤਰ੍ਹਾਂ ਦੀ ਸ਼ਾਟ ਲਾਉਣਾ ਰੋਮਾਂਚਕ ਹੋਵੇਗੀ।’’ ਐੱਮ. ਸੀ. ਸੀ. ਨੇ ਕਿਹਾ ਕਿ ਉਸ ਨੂੰ ਸਾਵਧਾਨੀ ਨਾਲ ਤੈਅ ਕਰਨਾ ਪਵੇਗਾ ਕਿ ਖੇਡ ਵਿਚ ਬੱਲੇ ਤੇ ਗੇਂਦ ਵਿਚ ਸੰਤੁਲਨ ਬਣਿਆ ਰਹੇ।

ਇਹ ਖ਼ਬਰ ਪੜ੍ਹੋ- KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh