ਮੇਹੁਲੀ 10 ਮੀ. ਰਾਈਫਲ ਤੇ ਚਿੰਕੀ 25 ਮੀ. ਪਿਸਟਲ ''ਚ ਜਿੱਤੀਆਂ

06/25/2019 2:13:20 AM

ਨਵੀਂ ਦਿੱਲੀ— ਪੱਛਮ ਬੰਗਾਲ ਦੀ ਮੇਹੁਲੀ ਘੋਸ਼ ਨੇ 10 ਮੀਟਰ ਏਅਰ ਰਾਈਫਲ ਅਤੇ ਮੱਧ ਪ੍ਰਦੇਸ਼ ਦੀ ਚਿੰਕੀ ਯਾਦਵ ਨੇ ਸੋਮਵਾਰ ਨੂੰ ਇਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਚੱਲ ਰਹੇ ਟੀ-5 ਰਾਸ਼ਟਰੀ ਚੋਣ ਟ੍ਰਾਇਲ 'ਚ ਔਰਤਾਂ ਦੇ 25 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ। ਚਿੰਕੀ ਨੇ ਫਾਈਨਲ 'ਚ ਕੁੱਲ 32 ਦਾ ਸਕੋਰ ਕੀਤਾ ਤੇ ਸੋਨ ਤਮਗਾ ਜਿੱਤਿਆ ਜਦਕਿ ਬੀ. ਐੱਸ. ਐੱਫ. ਦੀ ਨੀਰਜ਼ ਕੌਰ 30 ਅੰਕਾਂ ਦੇ ਨਾਲ ਚਾਂਦੀ ਤੇ ਏਅਰ ਇੰਡੀਆ ਦੀ ਅਨੁ ਰਾਜ ਸਿੰਘ 27 ਅੰਕਾਂ ਦੇ ਨਾਲ ਕਾਂਸੀ ਤਮਗਾ ਜਿੱਤਣ 'ਚ ਕਾਮਯਾਬ ਰਹੀ।
ਔਰਤਾਂ ਦੀ 10 ਮੀਟਰ ਏਅਰ ਰਾਈਫਲ 'ਚ ਮੇਹੁਲੀ ਨੇ ਫਾਈਨਲ 'ਚ 252.4 ਦੇ ਸਕੋਰ ਨਾਲ ਸੋਨੇ ਦੇ ਤਮਗੇ 'ਤੇ ਕਬਜ਼ਾ ਜਮਾਇਆ। ਉੱਤਰ ਪ੍ਰਦੇਸ਼ ਦੀ ਆਯੂਸ਼ੀ ਗੁਪਤਾ ਨੂੰ 249.8 ਅੰਕਾਂ ਨਾਲ ਚਾਂਦੀ ਅਤੇ ਰੇਲਵੇ ਦੀ ਮੇਘਾ ਸਜਾਨਰ ਨੂੰ 229.3 ਅੰਕਾਂ ਨਾਲ ਕਾਂਸੇ ਦਾ ਤਮਗਾ ਮਿਲਿਆ।

Gurdeep Singh

This news is Content Editor Gurdeep Singh