ਮਯੰਕ ਨੇ ਬਣਾਈਆਂ 89 ਗੇਂਦਾਂ ''ਤੇ 306 ਦੌੜਾਂ

07/21/2017 9:56:45 PM

ਨਵੀਂ ਦਿੱਲੀ— ਮਯੰਕ ਰਾਵਤ ਨੇ ਸਿਰਫ 89 ਗੇਂਦਾਂ 'ਤੇ 306 ਦੌੜਾਂ ਬਣਾ ਦਿੱਤੀਆਂ, ਜਿਸ ਦੀ ਬਦੌਲਤ ਅਜਮਲ ਖਾਨ ਕ੍ਰਿਕਟ ਅਕੈਡਮੀ ਨੇ 589 ਦੌੜਾਂ ਦਾ ਵੱਡਾ ਸਕੋਰ ਬਣਾਉਣ ਤੋਂ ਬਾਅਦ ਸੰਜੀਵ ਸ਼ਰਮਾ ਅਕੈਡਮੀ ਨੂੰ 488 ਦੌੜਾਂ ਨਾਲ ਹਰਾ ਕੇ ਪਹਿਲੇ ਗਾਇਕਵਾੜ ਟਰਾਫੀ ਅੰਡਰ-19 ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਮਯੰਕ ਰਾਵਤ ਨੇ 89 ਗੇਂਦਾਂ 'ਤੇ 306 ਦੌੜਾਂ 'ਚ 16 ਚੌਕੇ ਤੇ 37 ਛੱਕੇ ਲਾਏ। ਆਮ ਤੌਰ 'ਤੇ ਅਜਿਹੀ ਪਾਰੀ ਲਈ ਮੈਦਾਨਾਂ 'ਤੇ ਸਵਾਲ ਉਠਾਉਣ ਲੱਗਦੇ ਹਨ ਪਰ ਇਸ ਟੂਰਨਾਮੈਂਟ ਦੇ ਰਜੋਕਰੀ ਮੈਦਾਨ ਦੀ ਸਾਈਡ ਵਾਲੀ ਬਾਊਂਡਰੀ 40 ਮੀਟਰ ਤੇ ਸਾਹਮਣੇ ਦੀ ਬਾਊਂਡਰੀ 50 ਮੀਟਰ ਦੀ ਹੈ। ਵਿਰੋਧੀ ਟੀਮ ਦੀ ਗੇਂਦਬਾਜ਼ੀ ਵੀ ਖਰਾਬ ਸੀ ਤੇ ਉਸ ਟੀਮ ਵਿਚ ਪੰਜ ਲੜਕੇ ਅੰਡਰ-15 ਦੇ ਸਨ।