ਇੰਗਲੈਂਡ ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਲੱਗਿਆ ਝਟਕਾ, ਇਹ ਬੱਲੇਬਾਜ਼ ਹੋਇਆ ਪਹਿਲੇ ਟੈਸਟ ਤੋਂ ਬਾਹਰ

08/02/2021 9:59:11 PM

ਨਾਟਿੰਘਮ- ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਅਭਿਆਸ ਸੈਸ਼ਨ ਦੇ ਦੌਰਾਨ ਟੀਮ ਦੇ ਸਾਥੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਸ਼ਾਟ ਗੇਂਦ ਸਿਰ 'ਤੇ ਲੱਗਣ ਨਾਲ ਜ਼ਖਮੀ ਹੋਣ ਕਾਰਨ ਇੰਗਲੈਂਡ ਦੇ ਵਿਰੁੱਧ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਸ਼ੁਰੂਆਤੀ ਟੈਸਟ ਤੋਂ ਬਾਹਰ ਹੋ ਗਏ ਹਨ। ਇੰਗਲੈਂਡ ਦੌਰੇ 'ਤੇ ਗਏ ਭਾਰਤੀ ਗੇਂਦਬਾਜ਼ਾਂ ਵਿਚ ਸਿਰਾਜ ਸਭ ਤੋਂ ਤੇਜ਼ ਗੇਂਦਬਾਜ਼ੀ ਕਰਦੇ ਹਨ। ਅਭਿਆਸ ਦੇ ਸਮੇਂ ਮਯੰਕ ਨੇ ਉਸਦੀ ਸ਼ਾਟ ਗੇਂਦ ਤੋਂ ਨਜ਼ਰਾਂ ਹਟਾ ਲਈਆਂ, ਜਿਸ ਤੋਂ ਬਾਅਦ ਗੇਂਦ ਉਸਦੇ ਸਿਰੇ ਦੇ ਪਿਛਲੇ ਹਿੱਸੇ ਵਿਚ ਹੈਲਮੇਟ ਨਾਲ ਟਕਰਾ ਗਈ।

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜੇਂਡਰ ਨੇ ਰੋਰੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ


ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਬੋਰਡ) ਸਕੱਤਰ ਜੈ ਸ਼ਾਹ ਨੇ ਮੀਡੀਆ ਬਿਆਨ ਵਿਚ ਕਿਹਾ- ਸਲਾਮੀ ਬੱਲੇਬਾਜ਼ ਮਯੰਕ ਅਗਵਾਲ ਸੋਮਵਾਰ ਨੂੰ ਨਾਟਿੰਘਮ ਦੇ ਟ੍ਰੇਂਟ ਬ੍ਰਿਜ ਵਿਚ ਭਾਰਤੀ ਟੀਮ ਦੇ ਨੈੱਟ ਸੈਸ਼ਨ ਦੇ ਦੌਰਾਨ ਬੱਲੇਬਾਜ਼ੀ ਕਰਦੇ ਸਮੇਂ ਹੈਲਮੇਟ 'ਤੇ ਗੇਂਦ ਲੱਗਣ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਉਸਦਾ ਮੁਲਾਂਕਣ ਕੀਤਾ ਅਤੇ ਉਸਦੀ ਕਨਕਸ਼ਨ ਜਾਂਚ ਕੀਤੀ ਗਈ। ਉਨ੍ਹਾਂ 'ਚ ਕਨਕਸ਼ਨ ਦੇ ਲੱਛਣ ਦਿਖੇ, ਜਿਸ ਤੋਂ ਬਾਅਦ ਉਹ ਇੰਗਲੈਂਡ ਵਿਰੁੱਧ ਸ਼ੁਰੂਆਤੀ ਟੈਸਟ ਤੋਂ ਬਾਹਰ ਹੋ ਗਏ ਹਨ। 

ਇਹ ਖ਼ਬਰ ਪੜ੍ਹੋ- ਘੋੜਸਵਾਰੀ : ਮਿਰਜ਼ਾ ਨੇ ਜੰਪਿੰਗ ਫਾਈਨਲ ਦੇ ਲਈ ਕੁਆਲੀਫਾਈ ਕੀਤਾ


ਭਾਰਤੀ ਟੈਸਟ ਉਪ ਕਪਤਾਨ ਅਜਿੰਕਯ ਰਹਾਣੇ ਤੋਂ ਜਦੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮਯੰਕ ਦੇ ਸਿਰ 'ਚ ਸੱਟ ਲੱਗੀ ਹੈ। ਮੈਡੀਕਲ ਟੀਮ ਉਸਦੀ ਨਿਗਰਾਨੀ ਕਰ ਰਹੀ ਹੈ। ਹੋਰ ਸਾਰੇ ਖਿਡਾਰੀ ਫਿੱਟ ਹਨ। ਮਯੰਕ ਦੀ ਗੈਰ ਮੌਜੂਦਗੀ ਵਿਚ ਲੋਕੇਸ਼ ਰਾਹੁਲ ਨੂੰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਮੌਕਾ ਮਿਲ ਸਕਦਾ ਹੈ। ਰਾਹੁਲ ਨੇ ਜ਼ਿਆਦਾਤਰ ਟੈਸਟ ਮੈਚਾਂ ਵਿਚ ਪਾਰੀ ਦੀ ਸ਼ੁਰੂਆਤ ਕੀਤੀ ਹੈ ਪਰ ਇਸ ਸਮੇਂ ਉਹ ਮੱਧ ਕ੍ਰਮ ਵਿਚ ਖੇਡਣਾ ਪਸੰਦ ਕਰਦੇ ਹਨ। ਟੀਮ ਵਿਚ ਹਾਲਾਂਕਿ ਹਨੁਮਾ ਵਿਹਾਰੀ ਨੂੰ ਵੀ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਮੌਕਾ ਮਿਲ ਸਕਦਾ ਹੈ ਜੋ ਆਸਟਰੇਲੀਆ ਦੀ ਤਰ੍ਹਾਂ ਇੱਥੇ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। 

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh