ਮੈਕਸਵੇਲ ਨੇ ਤੂਫਾਨੀ ਪਾਰੀ ਖੇਡ ਟੀਮ ਨੂੰ ਦਿਵਾਈ ਜਿੱਤ, ਬਣਾਇਆ ਇਹ ਵੱਡਾ ਰਿਕਾਰਡ

01/11/2020 11:07:36 AM

ਸਪੋਰਟਸ ਡੈਸਕ— ਬਿੱਗ ਬੈਸ਼ ਲੀਗ ਦੇ ਤਹਿਤ ਮੈਲਬਰਨ ਦੇ ਮੈਦਾਨ 'ਤੇ ਮੈਲਰਬਨ ਰੇਨਗੇਡਸ ਖਿਲਾਫ ਹੋਏ ਮੈਚ 'ਚ ਮੈਲਬਰਨ ਸਟਾਰਸ ਦੇ ਕਪਤਾਨ ਗਲੇਨ ਮੈਕਸਵੇਲ ਨੇ ਤੂਫਾਨੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। 169 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੈਲਬਰਨ ਸਟਾਰਸ ਦੀ ਟੀਮ ਇਕ ਸਮੇਂ 54 ਦੌੜਾਂ 'ਤੇ 3 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ। ਉਦੋਂ ਮੈਕਸਵੇਲ ਕ੍ਰੀਜ਼ 'ਤੇ ਆਏ ਅਤੇ ਸਿਰਫ਼ 45 ਗੇਂਦਾਂ 'ਚ ਇਕ ਚੌਕੇ ਅਤੇ 7 ਛੱਕਿਆਂ ਦੀ ਮਦਦ ਨਾਲ 83 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ।


ਇਸ ਤੋਂ ਪਹਿਲਾਂ ਮੈਲਬਰਨ ਰੇਨਗੇਡਸ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ। ਸ਼ਾਨ ਮਾਰਸ਼ ਨੇ 43 ਗੇਂਦਾਂ 'ਚ 7 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 63 ਤਾਂ ਮਾਰਕਸ ਹੈਰਿਸ ਨੇ 32 ਗੇਂਦਾਂ 'ਚ ਤਿੰਨ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾ ਕੇ ਟੀਮ ਦਾ ਸਕੋਰ 168 ਦੌੜਾਂ ਤੱਕ ਪਹੁੰਚਾ ਦਿੱਤਾ। 

ਮੈਕਸਵੇਲ ਦਾ ਬੀ. ਬੀ. ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ
ਗਲੈਨ ਮੈਕਸਵੇਲ ਬੀ. ਬੀ. ਐੱਲ. 'ਚ ਇਸ ਸਮੇਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਹ ਆਪਣੇ 8 ਮੈਚਾਂ 'ਚ 311 ਦੌੜਾਂ ਬਣਾ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਉਹ ਇਸ ਦੌਰਾਨ ਚਾਰ ਵਾਰ ਅਜੇਤੂ ਵੀ ਰਿਹਾ। ਇਸ ਦੌਰਾਨ ਮੈਕਸਵੇਲ ਦੀ ਸਟ੍ਰਾਈਕ ਰੇਟ 130 ਤੋਂ ਵੀ ਉਪਰ ਰਹੀ ਹੈ।

300 ਤੋਂ ਜ਼ਿਆਦਾ ਛੱਕੇ ਲਾਉਣ ਦਾ ਰਿਕਾਰਡ
ਮੈਕਸਵੇਲ ਨੇ ਮੈਚ ਦੇ ਦੌਰਾਨ 7 ਛੱਕੇ ਲਗਾਏ ਇਸ ਦੇ ਨਾਲ ਹੀ ਟੀ-20 ਕ੍ਰਿਕਟ 'ਚ ਉਨ੍ਹਾਂ ਨੇ 300 ਤੋਂ ਜ਼ਿਆਦਾ ਛੱਕੇ ਲਾਉਣ ਦਾ ਰਿਕਾਰਡ ਵੀ ਬਣਾ ਦਿੱਤਾ। ਮੈਕਸਵੇਲ ਹੁਣ 259 ਮੈਚਾਂ 'ਚ 5900 ਦੌੜਾਂ ਬਣਾ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 476 ਚੌਕੇ ਅਤੇ 306 ਛੱਕੇ ਨਿਕਲੇ ਹਨ।