IPL 2017 : ਇਹ ਖਿਡਾਰੀ ਬਣਿਆ ''ਕਿੰਗਜ਼ ਇਲੈਵਨ ਪੰਜਾਬ'' ਦਾ ਕਪਤਾਨ

03/10/2017 9:54:03 AM

ਨਵੀਂ ਦਿੱਲੀ— ''ਕਿੰਗਜ਼ ਇਲੈਵਨ ਪੰਜਾਬ'' ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2017 ਲਈ ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੂੰ ਕਪਤਾਨ ਚੁਣਿਆ ਹੈ। ਆਈ. ਪੀ. ਐੱਲ. ''ਚ ਆਪਣੀ ਤੇਜ਼ ਬੱਲੇਬਾਜ਼ੀ ਦਾ ਜਲਵਾ ਕਈ ਮੈਚਾਂ ''ਚ ਦਿਖਾ ਚੁੱਕੇ ਮੈਕਸਵੈੱਲ ਹੁਣ ਲੀਗ ਦੇ 10ਵੇਂ ਸੀਜ਼ਨ ''ਚ ਟੀਮ ਦੀ ਕਮਾਨ ਸੰਭਾਲਣਗੇ।
ਆਈ. ਪੀ. ਐੱਲ. ਦੇ ਪਿਛਲੇ ਸੀਜ਼ਨ ''ਚ ਪੰਜਾਬ ਦੀ ਟੀਮ ਨੇ ਖ਼ਰਾਬ ਸ਼ੁਰੂਆਤ ਤੋਂ ਬਾਅਦ ਡੇਵਿਡ ਮਿਲਰ ਦੀ ਥਾਂ ਮੁਰਲੀ ਵਿਜੈ ਨੂੰ ਕਪਤਾਨ ਬਣਾਇਆ ਸੀ। ਮੈਕਸਵੈੱਲ ਆਈ. ਪੀ. ਐੱਲ. 2012 ''ਚ ਦਿੱਲੀ ਡੇਅਰਡੈਵਿਲ ਦਾ ਹਿੱਸਾ ਸਨ, ਜਦੋਂਕਿ 2013 ਸੀਜ਼ਨ ਲਈ ਉਨ੍ਹਾਂ ਨੂੰ ਮੁੰਬਈ ਇੰਡੀਅਨਜ਼ ਨੇ ਸਭ ਤੋਂ ਵਧ ਕੀਮਤ ''ਤੇ ਖਰੀਦਿਆ ਸੀ। ਉਹ 2015 ਸੀਜ਼ਨ ਤੋਂ ਪੰਜਾਬ ਲਈ ਖੇਡ ਰਹੇ ਹਨ ਅਤੇ ਆਈ. ਪੀ. ਐੱਲ. ਦੇ 8ਵੇਂ ਸੀਜ਼ਨ ''ਚ ਪੰਜਾਬ ਦੀ ਫਾਈਨਲ ਤੱਕ ਦੀ ਦੌੜ ''ਚ ਉਨ੍ਹਾਂ ਦਾ ਸਭ ਤੋਂ ਵਧੇਰੇ ਯੋਗਦਾਨ ਰਿਹਾ ਸੀ।