ਮਾਤਸੁਯਾਮਾ ਨੇ ਜੋਜੋ ਗੋਲਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ

10/28/2021 10:47:59 PM

ਚੀਬਾ (ਜਾਪਾਨ)- ਮਾਸਟਰਸ ਚੈਂਪੀਅਨ ਹਿਦੇਕੀ ਮਾਤਸੁਯਾਮਾ ਨੇ ਚੌਥੇ ਦੌਰ ਦੇ ਆਖਰੀ ਨੌਂ ਹੋਲ 'ਚ ਤਿੰਨ ਬਰਡੀ ਤੇ ਇਕ ਈਗਲ ਲਗਾ ਕੇ ਪੰਜ ਅੰਡਰ 65 ਦੇ ਸਕੋਰ ਦੇ ਨਾਲ ਪੀ. ਜੀ. ਏ. ਟੂਰ ਜੋਜੋ ਗੋਲਫ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ 18ਵੇਂ ਹੋਲ 'ਚ ਈਗਲ ਲਗਾ ਕੇ 5 ਸ਼ਾਟ ਦੇ ਵੱਡੇ ਅੰਤਰ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਉਸਦਾ ਕੁੱਲ ਸਕੋਰ 15 ਅੰਡਰ 265 ਰਿਹਾ। ਜਾਪਾਨ ਵਿਚ ਪੀ. ਜੀ. ਏ. ਟੂਰ ਵਿਚ ਇਹ ਉਸਦਾ ਪਹਿਲਾ ਖਿਤਾਬ ਹੈ।

ਇਹ ਖ਼ਬਰ ਪੜ੍ਹੋ-  ਅਲਕਾਰਾਜ ਨੇ ਮਰੇ ਨੂੰ ਹਰਾਇਆ, ਕੁਆਰਟਰ ਫਾਈਨਲ 'ਚ ਬੇਰੇਟਿਨੀ ਨਾਲ ਹੋਵੇਗਾ ਮੁਕਾਬਲਾ


ਅਮਰੀਕਾ ਦੇ 2 ਖਿਡਾਰੀ ਬ੍ਰੈਂਡਨ ਸਟੀਲ ਤੇ ਕੈਮਰਨ ਟ੍ਰਿੰਗ 10 ਅੰਡਰ ਦੇ ਸਕੋਰ ਨਾਲ ਸੰਯੁਕਤ ਰੂਪ ਨਾਲ ਦੂਜੇ ਸਥਾਨ 'ਤੇ ਰਹੇ। ਸਟੀਲ ਨੇ ਚੌਥੇ ਦੌਰ 'ਚ 66 ਜਦਕਿ ਟ੍ਰਿੰਗ ਨੇ 69 ਦਾ ਕਾਰਡ ਖੇਡਿਆ। ਬ੍ਰਿਟਿਸ਼ ਓਪਨ ਚੈਂਪੀਅਨ ਕੋਲਿੰਸ ਮੋਰੀਕਾਵਾ ਨੇ ਆਖਰੀ ਦੌਰ 'ਚ 69 ਦਾ ਕਾਰਡ ਖੇਡਿਆ ਤੇ ਉਹ ਮਾਤਸੁਯਾਮਾ ਨਾਲ 10 ਸ਼ਾਟ ਪਿੱਛੇ ਸੰਯੁਕਤ ਰੂਪ ਨਾਲ 7ਵੇਂ ਸਥਾਨ 'ਤੇ ਰਹੇ। ਓਲੰਪਿਕ ਚੈਂਪੀਅਨ ਜੇਂਡਰ ਸ਼ਾਫੇਲੇ ਨੇ 68 ਦਾ ਕਾਰਡ ਖੇਡਿਆ ਤੇ ਪਾਰ ਸਕੋਰ ਦੇ ਨਾਲ ਸਾਂਝੇ ਤੌਰ 'ਤੇ 28ਵੇਂ ਸਥਾਨ 'ਤੇ ਰਹੇ।

ਇਹ ਖ਼ਬਰ ਪੜ੍ਹੋ- ਨਵੀਆਂ ਟੀਮਾਂ 'ਚ ਦਿਲਚਸਪੀ ਦਰਸਾਉਂਦੀ ਹੈ ਕਿ IPL ਸਭ ਤੋਂ ਵੱਡਾ 'ਮੇਕ ਇਨ ਇੰਡੀਆ' ਬ੍ਰਾਂਡ : ਧੂਮਲ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh