ਹਾਰ ਚੰਗੀ ਖਤਰੇ ਦੀ ਘੰਟੀ : ਗਾਵਸਕਰ

02/10/2016 1:47:56 PM

ਪੁਣੇ- ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਪਹਿਲੇ ਟੀ-20 ਮੈਚ ''ਚ ਮਿਲੀ ਹਾਰ ਭਾਰਤ ਦੇ ਲਈ ਚੰਗੀ ਖਤਰੇ ਦੀ ਘੰਟੀ ਹੈ ਅਤੇ ਬੱਲੇਬਾਜ਼ਾਂ ਨੂੰ ਸ਼੍ਰੀਲੰਕਾਈ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਨੂੰ ਵੱਧ ਸਨਮਾਨ ਦੇਣਾ ਚਾਹੀਦਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਪਹਿਲੇ ਹੀ ਓਵਰ ''ਚ ਦੋ ਵਿਕਟ ਗੁਆ ਦਿੱਤੇ ਸਨ। ਪੂਰੀ ਟੀਮ ਸਿਰਫ 101 ਦੌੜਾਂ ਬਣਾ ਕੇ ਆਉਟ ਹੋ ਗਈ ਸੀ। 

ਗਾਵਸਕਰ ਨੇ ਕਿਹਾ, '''' ਭਾਰਤ ਨੇ ਪਹਿਲੇ ਓਵਰ ''ਚ 2 ਵਿਕਟ ਗੁਆਏ ਅਤੇ ਉਸ ਤੋਂ ਬਾਅਦ ਛੱਕਾ ਲਗਾਉਣ ਦੀ ਕੋਸ਼ਿਸ ''ਚ ਸ਼ਿਖਰ ਧਵਨ ਆਉਟ ਹੋ ਗਏ। ਭਾਰਤ ਨੂੰ ਸ਼੍ਰੀਲੰਕਾ ਦੀ ਉਸ ਹਮਲਾਵਰਤਾ ਦਾ ਸਨਮਾਨ ਕਰਨਾ ਚਾਹੀਦਾ ਸੀ ਜਿਸ ਨੂੰ ਉਸ ਨੇ ਪਹਿਲਾਂ ਦੇਖਿਆ ਨਹੀਂ ਸੀ। ਭਾਵੇਂ ਤੁਸੀਂ ਵੀਡੀਓ ਦੇਖੇ ਹੋਣ ਪਰ ਜਦੋਂ ਤੁਸੀਂ ਉਨ੍ਹਾਂ ਨਾਲ ਪਹਿਲੀ ਵਾਰ ਖੇਡਦੇ ਹਨ ਤਾਂ ਔਖਾ ਰਹਿੰਦਾ ਹੈ। 

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''''ਇਹ ਗੇਂਦਬਾਜ਼ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਲਿਹਾਜ਼ਾ ਉਨ੍ਹਾਂ ਦੇ ਖਿਲਾਫ ਥੋੜੀ ਸਾਵਧਾਨੀ ਵਰਤੀ ਜਾਂਦੀ ਅਤੇ ਉਨ੍ਹਾਂ ਨੂੰ ਸਨਮਾਨ ਦਿੱਤਾ ਜਾਂਦਾ ਤਾਂ 30-40 ਦੌੜਾਂ ਹੋਰ ਬਣ ਸਕਦੀਆਂ ਸਨ।'''' ਉਨ੍ਹਾਂ ਕਿਹਾ, ''''ਮੇਰੀ ਈਮਾਨਦਾਰ ਸਲਾਹ ਹੈ ਕਿ ਭਾਰਤੀਆਂ ਦੇ ਲਈ ਇਹ ਚੰਗੀ ਖਤਰੇ ਦੀ ਘੰਟੀ ਹੈ। ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਸ਼੍ਰੀਲੰਕਾ ਕੀ ਕਰ ਸਕਦਾ ਹੈ ਲਿਹਾਜ਼ਾ ਬਾਕੀ ਦੋ ਮੈਚਾਂ ਦੇ ਲਈ ਟੀਮ ਬਿਹਤਰ ਤਿਆਰ ਹੋਵੇਗੀ।''''