ਵਿਰਾਟ ਨਾਲ ਪੰਗਾ ਲੈਣਾ ਚੁੱਪ ਬੈਠੇ ਭਾਲੂ ਨੂੰ ਛੇੜਨ ਬਰਾਬਰ : ਡੇਵਿਡ ਵਾਰਨਰ

06/21/2020 5:27:40 PM

ਸਪੋਰਟਸ ਡੈਸਕ : ਆਸਟਰੇਲੀਆ ਟੀਮ ਦੇ ਸਟਾਰ ਖਿਡਾਰੀ ਡੇਵਿਡ ਵਾਰਨਰ ਦਾ ਮੰਨਣਾ ਹੈ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਮੈਚ ਦੌਰਾਨ ਤੰਗ ਕਰਨਾ ਬੇਵਕੂਫੀ ਹੋਵੇਗੀ। ਉਹ ਇਕ ਅਜਿਹੇ ਵਿਅਕਤੀ ਹਨ ਜਿਸ ਨੂੰ ਛੇੜਨ ਦਾ ਮਤਲਬ ਹੈ ਕਿਸੇ ਭਾਲੂ ਨੂੰ ਤੰਗ ਕਰਨਾ।

ਇਕ ਵੈਬਸਾਈਟ ਨੂੰ ਇੰਟਰਵਿਊ ਦਿੰਦਿਆਂ ਕਿਹਾ, ''ਵਿਰਾਟ ਕੋਹਲੀ ਅਜਿਹਾ ਵਿਅਕਤੀ ਨਹੀਂ ਹੈ ਜਿਸ ਨੂੰ ਛੇੜਿਆ ਜਾਵੇ ਅਤੇ ਭਾਲੂ ਨੂੰ ਛੇੜਨ ਦਾ ਕੋਈ ਮਤਲਬ ਨਹੀਂ ਹੈ। ਵਾਰਨਰ ਨੇ ਆਗਾਮੀ ਸੀਰੀਜ਼ 'ਤੇ ਕਿਹਾ, ''ਖਾਲੀ ਸਟੇਡੀਅਮ ਵਿਚ ਭਾਰਤ ਦਾ ਸਾਹਮਣਾ ਕਰਨਾ ਬੇਤੁਕਾ ਹੋਵੇਗਾ। ਮੈਂ ਟੀਮ ਇੰਡੀਆ ਵਿਚ ਜਗ੍ਹਾ ਬਣਾਉਣਾ ਚਾਹੁੰਦਾ ਹਾਂ ਅਤੇ ਉਸ ਸੀਰੀਜ਼ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਪਿਛਲੀ ਵਾਰ ਸਾਡਾ ਪ੍ਰਦਰਸ਼ਨ ਖਰਾਬ ਨਹੀਂ ਸੀ ਪਰ ਚੰਗੀ ਟੀਮ ਨੇ ਸਾਨੂੰ ਹਰਾਇਆ ਸੀ ਅਤੇ ਉਨ੍ਹਾਂ ਦੀ ਗੇਂਦਬਾਜ਼ੀ ਸ਼ਾਨਦਾਰ ਹੈ। ਉਸ ਨੇ ਕਿਹਾ ਕਿ ਹੁਣ ਭਾਰਤ ਦਾ ਬੱਲੇਬਾਜ਼ੀ ਕ੍ਰਮ ਸਰਵਸ੍ਰੇਸ਼ਠ ਹੈ ਅਤੇ ਸਾਡੇ ਗੇਂਦਬਾਜ਼ ਇਸ ਨੂੰ ਨਿਸ਼ਾਨਾ ਬਣਾਉਣਾ ਚਾਹੁਣਗੇ।

ਵਿਰਾਟ ਕੋਹਲੀ ਦੇ ਕ੍ਰਿਕਟ ਕਰੀਅਰ ਬਾਰੇ ਗੱਲ ਕਰੀਏ ਤਾਂ ਦੱਸ ਦਈਏ ਕਿ ਉਸ ਨੇ ਟੀਮ ਇੰਡੀਆ ਦੇ ਲਈ ਹੁਣ ਤਕ 86 ਟੈਸਟ ਮੈਚ ਖੇਡਦਿਆਂ 145 ਪਾਰੀਆਂ ਵਿਚ 7240 ਦੌੜਾਂ ਬਣਾਈਆਂਹਨ। ਇਸ ਤੋਂ ਇਲਾਵਾ ਉਸ ਨੇ ਵਨ ਡੇ ਫਾਰਮੈਟ ਵਿਚ 248 ਮੈਚ ਖੇਡਦਿਆਂ11867 ਤੇ ਟੀ-20 ਵਿਚ 82 ਮੈਚਾਂ ਵਿਚ 2794 ਦੌੜਾਂ ਬਣਾਈਆਂ ਹਨ।

Ranjit

This news is Content Editor Ranjit