ਰਾਸ਼ਟਰਮੰਡਲ ਖੇਡਾਂ ''ਚ ਭਾਰਤ ਦੀ ਅਗਵਾਈ ਕਰੇਗੀ ਮੈਰੀਕਾਮ

03/08/2018 3:33:47 AM

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਨੇ ਆਸਟਰੇਲੀਆ ਦੇ ਗੋਲਡ ਕੋਸਟ 'ਚ 4 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਮੁੱਕੇਬਾਜ਼ੀ ਪ੍ਰਤੀਯੋਗਿਤਾ ਲਈ 5 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਤੇ ਮਨੋਜ ਕੁਮਾਰ ਦੀ ਅਗਵਾਈ 'ਚ ਭਾਰਤੀ ਦਲ ਦਾ ਐਲਾਨ ਕਰ ਦਿੱਤਾ ਹੈ। ਮਹਿਲਾ ਵਰਗ 'ਚ ਮੈਰੀਕਾਮ 48 ਕਿ. ਗ੍ਰਾ. ਤੇ ਪੁਰਸ਼ ਵਰਗ 'ਚ ਮਨੋਜ 69 ਕਿ. ਗ੍ਰਾ. ਵਿਚ ਆਪਣੀ ਚੁਣੌਤੀ ਪੇਸ਼ ਕਰੇਗਾ। ਟੂਰਨਾਮੈਂਟ ਲਈ ਨਮਨ ਤੰਵਰ ਤੇ ਗੌਰਵ ਸੋਲੰਕੀ ਨੇ ਵੀ ਟੀਮ 'ਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਤੰਵਰ ਤੇ ਸੋਲੰਕੀ ਨੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਆਯੋਜਿਤ ਚੋਣ ਟ੍ਰਾਇਲ 'ਚ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕੀਤਾ ਸੀ।
ਟੀਮ ਇਸ ਤਰ੍ਹਾਂ ਹੈ : ਮਹਿਲਾ ਵਰਗ-ਐੱਮ. ਸੀ. ਮੈਰੀਕਾਮ (48 ਕਿ. ਗ੍ਰਾ.), ਪਿੰਕੀ ਰਾਣੀ (51), ਲੈਸ਼ਰਾਮ ਦੇਵੀ (60), ਲਵਲਿਨਾ ਬੋਗੋਹੇਨ (69)। 
ਪੁਰਸ਼ ਵਰਗ—ਅਮਿਤ ਫਾਂਗਲ (49 ਕਿ. ਗ੍ਰਾ.), ਗੌਰਵ ਸੋਲੰਕੀ (52), ਹੁਸੈਨ ਮੁਹੰਮਦ (56), ਮਨੀਸ਼ ਕੌਸ਼ਿਕ (60), ਮਨੋਜ ਕੁਮਾਰ (69), ਵਿਕਾਸ ਕ੍ਰਿਸ਼ਣਨ (75), ਨਮਨ ਤੰਵਰ (91), ਸਤੀਸ਼ ਕੁਮਾਰ (91 ਕਿ. ਗ੍ਰਾ. ਤੋਂ ਵੱਧ)।