ਰੋਮਾਨੀਆਈ ਮੁੱਕੇਬਾਜ਼ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ ਮੈਰੀਕਾਮ

02/23/2018 9:15:47 PM

ਨਵੀਂ ਦਿੱਲੀ— ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮ. ਸੀ. ਮੈਰੀਕਾਮ (48 ਕਿ.ਗ੍ਰਾ) ਨੇ ਵੀਰਵਾਰ ਨੂੰ 69ਵੀਂ ਸਟੇਂਟਜਾ ਮੈਮੋਰੀਅਲ ਬਾਕਸਿੰਗ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਸਟਾਰ ਮੁੱਕੇਬਾਜ਼ ਲਗਾਤਾਰ ਤੀਸਰੀ ਅੰਤਰਰਾਸ਼ਟਰੀ ਮੁਕਾਬਲੇ 'ਚ ਆਪਣਾ ਤਮਗਾ ਪੱਕਾ ਕਰ ਲਿਆ। 35 ਸਾਲਾਂ ਮੁੱਕੇਬਾਜ਼ ਨੇ ਇਸ ਤੋਂ ਪਹਿਲਾ ਏਸ਼ੀਅਨ ਚੈਂਪੀਅਨਸ਼ਿਪ ਅਤੇ ਇੰਡੀਆ ਓਪਨ 'ਚ ਵੀ ਤਮਗੇ ਜਿੱਤੇ। 
ਕੁਆਰਟਰ ਫਾਈਨਲ ਮੁਕਾਬਲੇ 'ਚ ਮੈਰੀਕਾਮ ਨੇ ਰੋਮਾਨੀਆ ਦੀ ਸਟੇਲੁਟਾ ਡੁਟਾ ਨੂੰ ਹਰਾਇਆ। ਮੈਰੀਕਾਮ ਨੇ ਆਪਣੇ ਤੇਜ਼ ਹਮਲੇ ਨਾਲ ਵਿਰੋਧੀ 'ਤੇ ਸ਼ੁਰੂਆਤ ਤੋਂ ਹੀ ਦਬਾਅ ਬਣਾ ਕੇ ਰਖਿਆ। ਸਟੇਲੁਟਾ ਤਿੰਨ ਵਾਰ ਵਿਸ਼ਵ ਚੈਂਪੀਅਨਸ਼ਿਪ ਚਾਂਦੀ ਤਮਗਾ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਚਾਰ ਵਾਰ ਯੂਰਪੀਅਨ ਚੈਂਪੀਅਮਸ਼ਿਪ ਸੋਨ ਤਮਗੇ ਦੀ ਵਿਜੇਤਾ ਹੈ। ਜ਼ਿਕਰਯੋਗ ਹੈ ਕਿ ਸਟੇਲੁਟਾ ਨੇ ਜਦੋਂ ਵੀ (2006, 2008, 2010) ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕਰ ਕੀਤਾ ਹੈ, ਹਰ ਵਾਰ ਉਸ ਨੂੰ ਭਾਰਤੀ ਮੁੱਕੇਬਾਜ਼ ਮੈਰੀਕਾਮ ਨੇ ਹਰਾਇਆ ਹੈ। 
ਦੋਵਾਂ ਮੁੱਕੇਬਾਜ਼ ਲੰਬੇ ਸਮੇਂ ਬਾਅਦ ਇਕ ਵਾਰ ਆਹਮੋ ਸਾਹਮਣੇ ਹਨ। ਦੋਵੇਂ ਮੁੱਕੇਬਾਜ਼ਾਂ ਨੇ ਪਹਿਲੇ ਰਾਊਂਡ ਇਕ-ਦੁਸਰੇ ਦੇ ਪੰਚ ਮਾਰੇ ਪਰ ਮੈਰੀਕਾਮ ਦਾ ਡੀਫੈਂਸ ਜ਼ਿਆਦਾ ਵਧੀਆ ਸੀ। ਸਖਤ ਮੁਕਾਬਲੇ ਬਾਅਦ ਦੋਵੇਂ ਮੁੱਕੇਬਾਜ਼ਾਂ ਨੇ ਖੇਡ ਮੁਕਾਬਲਾ ਦਿਖਾਉਂਦੇ ਹੋਏ ਇਕ ਦੂਸਰੇ ਨੂੰ ਗਲੇ ਲਗਾਇਆ। ਪੁਰਸ਼ ਵਰਗ 'ਚ ਧੀਰਜ ਰਾਂਗੀ (64 ਭਾਰਵਰਗ) ਨੂੰ ਪਹਿਲੇ ਦੌਰ 'ਚ ਹੀ ਲੁਈਸ ਕੋਲਿਨ ਦੇ ਹਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 
ਹੁਣ ਤਕ ਪੰਜ ਤਮਗੇ ਹੋਏ ਤੈਅ
ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਮੈਰੀਕਾਮ ਦੇ ਸੈਮੀਫਾਈਨਲ ਪ੍ਰਵੇਸ਼ ਤੋਂ ਪਹਿਲਾ ਹੀ ਚਾਰ ਤਗਮੇ ਪੱਕੇ ਕਰ ਲਏ। ਸੀਮਾ ਪੂਨੀਆ (81), ਸਵੀਟੀ ਬੂਰਾ (75), ਮੀਨਾ ਕੁਮਾਰੀ
ਦੇਵੀ (54), ਅਤੇ ਭਾਗਵਤੀ (81) ਆਪਣੇ-ਆਪਣੇ ਭਾਰਵਰਗ ਦੇ ਅਖੀਰ ਚਾਰ 'ਚ ਹਨ।