ਓਲੰਪਿਕ ਕੁਆਲੀਫਾਈ ਕਰਨ ਲਈ ਏਸ਼ੀਆਈ ਚੈਂਪੀਅਨਸ਼ਿਪ ''ਚ ਨਹੀਂ ਖੇਡ ਰਹੀ ਹਾਂ : ਮੈਰੀਕਾਮ

03/18/2019 3:47:53 PM

ਨਵੀਂ ਦਿੱਲੀ—  ਭਾਰਤੀ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਨੇ ਕਿਹਾ ਕਿ ਏਸ਼ੀਆਈ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈਣ ਦਾ ਉਨ੍ਹਾਂ ਦਾ ਫੈਸਲਾ ਓਲੰਪਿਕ ਕੁਆਲੀਫਿਕੇਸ਼ਨ ਦੇ ਲਈ ਇਕ ਵੱਡੀ ਯੋਜਨਾ ਦਾ ਹਿੱਸਾ ਹੈ ਜਿੱਥੇ ਉਨ੍ਹਾਂ ਦੇ ਵਜ਼ਨ ਵਰਗ 'ਚ ਕਾਫੀ ਮੁਸ਼ਕਲ ਮੁਕਾਬਲਾ ਹੋਵੇਗਾ। ਮੈਰੀਕਾਮ ਨੇ ਪਿਛਲੇ ਸਾਲ ਦਿੱਲੀ 'ਚ ਆਪਣਾ ਛੇਵਾਂ ਵਿਸ਼ਵ ਖਿਤਾਬ ਜਿੱਤਿਆ ਸੀ। ਉਨ੍ਹਾਂ ਦਾ ਟੀਚਾ ਰੂਸ ਦੇ ਯੇਕਾਤੇਰਿਨਬਰਗ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ 2020 ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਹੈ। ਏਸ਼ੀਆਈ ਚੈਂਪੀਅਨਸ਼ਿਪ ਦਾ ਆਯੋਜਨ ਅਗਲੇ ਮਹੀਨੇ ਥਾਈਲੈਂਡ 'ਚ ਹੋਵੇਗਾ। 

ਮੈਰੀਕਾਮ ਨੇ ਪੱਤਰਕਾਰਾਂ ਨੂੰ ਕਿਹਾ, ''ਮੇਰੇ ਲਈ ਇਹ ਕਾਫੀ ਅਹਿਮ ਸਾਲ ਹੈ। ਮੇਰਾ ਟੀਚਾ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਹੈ। ਮੈਂ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਲਈ ਬਿਨਾ ਓਲੰਪਿਕ ਦੇ ਲਈ ਕੁਆਲੀਫਾਈ ਨਹੀਂ ਕਰ ਸਕਦੀ ਹਾਂ। ਮੈਨੂੰ ਮੇਰੇ ਭਾਰਵਰਗ ਦੇ ਸਾਰੇ ਮੁਕਾਬਲੇਬਾਜ਼ਾਂ ਦੇ ਬਾਰੇ 'ਚ ਪਤਾ ਹੋਣ ਦੇ ਨਾਲ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਮੁਕਾਬਲੇ ਉਹ ਕਿੰਨੇ ਮਜ਼ਬੂਤ ਹਨ। ਮੈਰੀਕਾਮ ਨੇ ਕਿਹਾ, ''ਮੈਨੂੰ ਪਹਿਲਾਂ ਇੰਡੀਅਨ ਓਪਨ 'ਚ ਹਿੱਸਾ ਲੈਣਾ ਹੈ ਅਤੇ ਫਿਰ 51 ਕਿਲੋਗ੍ਰਾਮ ਵਰਗ 'ਚ ਆਪਣੇ ਟੂਰਨਾਮੈਂਟ ਦੀ ਚੋਣ ਕਰਨੀ ਹੈ। ਮੇਰਾ ਧਿਆਨ ਓਲੰਪਿਕ ਲਈ ਕੁਆਲੀਫਾਈ ਕਰਨ 'ਤੇ ਹੈ ਅਤੇ ਇਹੋ ਕਾਰਨ ਹੈ ਕਿ ਮੈਂ ਏਸ਼ੀਆਈ ਚੈਂਪੀਅਨਸ਼ਿਪ ਨੂੰ ਛੱਡ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਸਰਵਸ੍ਰੇਸ਼ਠ ਤਿਆਰੀ ਕਰਨ ਦਾ ਫੈਸਲਾ ਕੀਤਾ ਹੈ।''

Tarsem Singh

This news is Content Editor Tarsem Singh