ਖਰਾਬ ਫਾਰਮ ਨਾਲ ਜੂਝ ਰਹੀ ਸ਼ਾਰਾਪੋਵਾ ਨੇ ਭਵਿੱਖ ਨੂੰ ਲੈ ਕੇ ਦਿੱਤਾ ਵੱਡਾ ਬਿਆਨ

01/21/2020 2:59:03 PM

ਸਪੋਰਟਸ ਡੈਸਕ— ਪੰਜ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੇ ਸਵੀਕਾਰ ਕੀਤਾ ਹੈ ਕਿ ਆਸਟਰੇਲੀਆਈ ਓਪਨ ਦੇ ਪਹਿਲੇ ਦੌਰ 'ਚ ਹਾਰਨ ਦੇ ਬਾਅਦ ਉਹ ਨਹੀਂ ਜਾਣਦੀ ਕਿ ਉਹ ਅਗਲੇ ਸਾਲ ਵਾਪਸੀ ਕਰ ਸਕੇਗੀ ਜਾਂ ਨਹੀਂ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸ਼ਾਰਾਪੋਵਾ ਨੂੰ ਕ੍ਰੋਏਸ਼ੀਆ ਦੀ 19ਵੀਂ ਦਰਜਾ ਪ੍ਰਾਪਤ ਡੋਂਨਾ ਵੇਕਿਚ ਨੇ 6-3, 6-4 ਨਾਲ ਹਰਾਇਆ। ਇੱਥੇ 2008 ਦੀ ਚੈਂਪੀਅਨ ਰਹੀ ਸ਼ਾਰਾਪੋਵਾ ਨੂੰ ਵਾਈਲ ਕਾਰਡ ਮਿਲਿਆ ਸੀ।

ਉਹ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਦੇ ਦੋਸ਼ 'ਚ ਲੱਗੀ ਪਾਬੰਦੀ ਤੋਂ ਪਰਤਨ ਦੇ ਬਾਅਦ ਲਗਾਤਾਰ ਫਾਰਮ ਅਤੇ ਫਿੱਟਨੈਸ ਲਈ ਜੂਝ ਰਹੀ ਹੈ। ਪਿਛਲੇ ਸਾਲ ਮੋਢੇ ਦੀ ਸੱਟ ਕਾਰਨ ਉਹ ਜ਼ਿਆਦਾਤਰ ਟੂਰਨਾਮੈਂਟ ਨਹੀਂ ਖੇਡ ਸਕੀ ਸੀ। ਉਹ ਲਗਾਤਾਰ ਤਿੰਨ ਗ੍ਰੈਂਡ ਸਲੈਮ ਤੋਂ ਪਹਿਲੇ ਹੀ ਦੌਰ 'ਚੋਂ ਬਾਹਰ ਹੋ ਚੁੱਕੀ ਹੈ। ਇਹ ਪੁੱਛਣ 'ਤੇ ਕਿ ਕੀ 2021 'ਚ ਉਹ ਮੈਲਬੋਰਨ ਪਾਰਕ 'ਚ ਪਰਤੇਗੀ। ਉਨ੍ਹਾਂ ਕਿਹਾ, ''ਮੈਨੂੰ ਨਹੀਂ ਪਤਾ।'' ਉਨ੍ਹਾਂ ਕਿਹਾ, ''ਇਹ ਕਹਿਣਾ ਮੇਰੇ ਲਈ ਮੁਸ਼ਕਲ ਹੋਵੇਗਾ ਕਿ ਅਗਲੇ 12 ਮਹੀਨਿਆਂ 'ਚ ਕੀ ਹੋਵੇਗਾ। ਅਜੇ ਮੈਂ ਆਪਣਾ ਸ਼ੈਡਿਊਲ ਤੈਅ ਨਹੀਂ ਕੀਤਾ।                 

Tarsem Singh

This news is Content Editor Tarsem Singh