ਸਮਲਿੰਗੀਆਂ ਖਿਲਾਫ ਬਿਆਨ ਦੇਣ ''ਤੇ ਨਵਰਾਤਿਲੋਵਾ ਤੇ ਮੈਕੇਨਰੋ ਨੇ ਕੀਤੀ ਮਾਰਗ੍ਰੇਟ ਕੋਰਟ ਦੀ ਆਲੋਚਨਾ

01/27/2020 6:12:18 PM

ਮੈਲਬੋਰਨ : ਮਾਰਟਿਨਾ ਨਵਰਾਤਿਲੋਵਾ ਤੇ ਜਾਨ ਮੈਕੇਨਰੋ ਵਰਗੇ ਧਾਕੜ ਟੈਨਿਸ ਖਿਡਾਰੀਆਂ ਨੇ ਮਾਰਗ੍ਰੇਟ ਕੋਰਟ ਦੀ ਉਸ ਬਿਆਨ ਦੀ ਆਲੋਚਨਾ ਕੀਤੀ, ਜਿਸ ਵਿਚ ਸਭ ਤੋਂ ਵੱਧ 24 ਗ੍ਰੈਂਡ ਸਲੈਮ ਜਿੱਤਣ ਵਾਲੀ ਇਸ ਖਿਡਾਰਨ ਦੀ ਸਮਲਿੰਗਤਾ ਖਿਲਾਫ ਵਿਚਾਰ ਪ੍ਰਗਟ ਕੀਤੇ ਸਨ। ਕੋਰਟ ਨੇ 1970 ਵਿਚ ਕੈਲੰਡਰ ਸਾਲ ਵਿਚ ਚਾਰੇ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂ ਕੀਤੇ ਸਨ, ਜਿਸ ਦੇ 50 ਸਾਲ ਪੂਰੇ ਹੋਣ ਦੇ ਮੌਕੇ 'ਤੇ ਉਸ ਨੂੰ ਸਨਮਾਨਿਤ ਕਰਨ ਲਈ 'ਮਾਰਗ੍ਰੇਟ ਕੋਰਟ ਕੰਪਲੈਕਸ' ਵਿਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਜਿੱਥੇ ਉਸ ਨੂੰ ਆਸਟਰੇਲੀਅਨ ਓਪਨ ਦੀ ਟ੍ਰਾਫੀ ਭੇਟ ਕੀਤੀ ਗਈ। ਇਸ ਦੌਰਾ 77 ਸਾਲ ਦੀ ਕੋਰਟ ਨੇ ਕਿਹਾ, ''ਮੇਰੇ ਵਿਚ ਤੁਸੀਂ ਜਿਹੋ ਜਿਹਾ ਵੇਖੋਗੇ, ਓਸ ਤਰ੍ਹਾਂ ਦਾ ਵਾਪਸ ਮਿਲੇਗਾ।''

ਚਰਚਾ ਦੀ ਪਾਦਰੀ ਬਣ ਚੁੱਕੀ ਕੋਰਟ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਰੰਗ-ਭੇਦ ਨੀਤੀ ਦਾ ਸਮਰਥਨ ਕਰ ਚੁੱਕੀ ਹੈ ਅਤੇ 'ਟੈਨਿਸ ਸਮਲਿੰਗੀਆਂ ਨਾਲ ਭਰੀ ਹੈ' ਵਰਗੇ ਬਿਆਨ ਦੇਣ  ਦੇ ਨਾਲ ਉਸ ਨੇ ਟ੍ਰਾਂਸਜੈਡਰ ਦੇ ਬੱਚਿਆਂ ਨੂੰ 'ਸ਼ੈਤਾਨ ਦੀ ਦੇਣ' ਕਰਾਰ ਦਿੱਤਾ। ਨਵਰਾਤਿਲੋਵਾ ਨੇ ਕਿਹਾ ਕਿ ਉਸਦੇ ਇਸ ਤਰ੍ਹਾਂ ਦੇ ਵਿਚਾਰਾਂ ਨਾਲ ਲੋਕਾਂ ਨੂੰ ਦੁੱਖ ਹੋਇਆ ਹੈ ਜਦਕਿ ਅਮਰੀਕੀ ਧਾਕੜ ਮੈਕੇਨਰੋ ਨੇ ਉਸਦੇ ਲਈ 'ਕ੍ਰੇਜੀ ਆਂਟੀ (ਪਾਗਲ ਚਾਚੀ)' ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ। ਮੈਕੇਨਰੋ ਨੇ ਕਿਹਾ, ''ਮਾਰਗ੍ਰੇਟ ਕੋਰਟ ਦੀਆਂ ਉਪਲਬੱਧੀਆਂ ਦੀ ਸੂਚੀ ਵਿਚ ਸਿਰਫ ਇਕ ਚੀਜ਼ ਲੰਬੀ ਹੈ ਤੇ ਉਹ ਹੈ ਸਮਲਿੰਗਕਤਾ ਦੇਵਿਰੁੱਧ ਉਸਦੇ ਬਿਆਨ।''

7 ਵਾਰ ਦੇ ਗ੍ਰੈਂਡ ਸਲੈਮ ਜੇਤੂ ਨੇ ਕਿਹਾ ਕਿ ਮਾਰਗ੍ਰੇਟ ਕੋਰਟ ਬਾਈਬਲ ਦਾ ਗਲਤ ਇਸਤੇਮਾਲ ਕਰ ਕੇ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰਦੀ ਹੈ। ਡਬਲਯੂ. ਟੀ. ਏ. ਦੇ ਸੰਸਥਾਪਕ ਬਿਲੀ ਜੀਨ ਕਿੰਗ ਨੇ ਕੋਰਟ ਦੇ ਨਾਂ ਵਿਚ ਮੈਲਬੋਰਨ ਵਿਚ ਬਣੇ ਮਾਰਗ੍ਰੇਟ ਕੋਰਟਕੰਪਲੈਕਸ ਦਾ ਨਾਂ ਬਦਲਣ ਦੀ ਮੰਗ ਕੀਤੀ, ਜਿਸਦਾ ਨਵਰਾਤਿਲੋਵਾ ਨੇ ਸਮਰਥਨ ਕੀਤਾ। ਨਵਰਾਤਿਲੋਵਾ ਨੇ ਕਿਹਾ, ''ਇਹ ਕਾਫੀ ਮੰਦਭਾਗਾ ਹੈ ਕਿ ਕੋਰਟ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਉਹ ਆਪਣੇ ਬਿਆਨਾਂ ਨਾਲ ਕਿੰਨੇ ਲੋਕਾਂ ਨੂੰ ਦੁਖ ਪਹੁੰਚਾ ਰਹੀ ਹੈ।''