ਏਸ਼ੀਆਡ ਲਈ ਚੁਣੀ ਗਈ ਟੀਮ ’ਚ ਕਈ ਅਣਫਿੱਟ ਖਿਡਾਰਨਾਂ : ਰਾਣੀ ਰਾਮਪਾਲ ਦਾ ਦਾਅਵਾ

08/20/2023 4:31:42 PM

ਨਵੀਂ ਦਿੱਲੀ,  (ਭਾਸ਼ਾ)– ਭਾਰਤ ਦੀ ਧਾਕੜ ਹਾਕੀ ਮਹਿਲਾ ਖਿਡਾਰੀ ਰਾਣੀ ਰਾਮਪਾਲ ਨੇ ਦਾਅਵਾ ਕੀਤਾ ਹੈ ਕਿ ਏਸ਼ੀਆਈ ਖੇਡਾਂ ਲਈ ਚੁਣੀ ਗਈ ਟੀਮ ’ਚ ਕਈ ਅਣਫਿੱਟ ਖਿਡਾਰਨਾਂ ਸ਼ਾਮਲ ਹੈ ਤੇ ਨਾਲ ਹੀ ਮੰਨਿਆ ਕਿ ਉਹ ‘ਰਿਟਾਇਰ’ ਹੋਣ ਦੇ ‘ਮੂਡ’ ਵਿਚ ਨਹੀਂ ਹੈ। ਹਾਕੀ ਇੰਡੀਆ ਵਲੋਂ ਜਾਰੀ ਸੰਭਾਵਿਤ ਟੀਮ ’ਚ ਰਾਣੀ ਹਾਂਗਝੋਓ ਜਾਣ ਵਾਲੀ ਟੀਮ ਦਾ ਹਿੱਸਾ ਨਹੀਂ ਹੈ ਜਦਕਿ ਉਹ ਟੋਕੀਓ ਓਲੰਪਿਕ ਤੋਂ ਬਾਅਦ ਲੱਗੀ ਸੱਟ ਤੋਂ ਵਾਪਸੀ ਕਰ ਚੁੱਕੀ ਹੈ। 

ਇਹ ਵੀ ਪੜ੍ਹੋ : IRE vs IND : ਦੂਜੇ ਟੀ20 ਮੈਚ ਦੌਰਾਨ ਇੰਝ ਹੋਵੇਗਾ ਮੌਸਮ ਤੇ ਪਿੱਚ ਦਾ ਮਿਜਾਜ਼, ਜਾਣੋ ਸੰਭਾਵਿਤ ਪਲੇਇੰਗ 11 ਬਾਰੇ ਵੀ

ਟੋਕੀਓ ਓਲੰਪਿਕ ’ਚ ਰਾਣੀ ਦੀ ਅਗਵਾਈ ’ਚ ਭਾਰਤੀ ਮਹਿਲਾ ਟੀਮ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਚੌਥਾ ਸਥਾਨ ਹਾਸਲ ਕੀਤਾ ਸੀ। ਰਾਣੀ ਸੱਟ ਤੋਂ ਵਾਪਸੀ ਕਰਨ ਤੋਂ ਬਾਅਦ ਗੁਜਰਾਤ ’ਚ ਹੋਈਆਂ ਪਿਛਲੀਆਂ ਰਾਸ਼ਟਰੀ ਖੇਡਾਂ ’ਚ ਟਾਪ ਸਕੋਰਰ ਰਹੀ ਸੀ। ਉਸ ਨੇ ਹਰਿਆਣਾ ਦੀ ਜੇਤੂ ਮੁਹਿੰਮ ’ਚ 18 ਗੋਲ ਕੀਤੇ ਸਨ। ਇਸ ਦੇ ਬਾਵਜੂਦ ਰਾਣੀ ਪ੍ਰੇਸ਼ਾਨ ਨਹੀਂ ਹੈ ਕਿਉਂਕਿ ਖੇਡ ਨੇ ਉਸ ਨੂੰ ਜ਼ਿੰਦਗੀ ’ਚ ਸਭ ਕੁਝ ਦਿੱਤਾ ਹੈ।

ਇਹ ਵੀ ਪੜ੍ਹੋ : ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਨੇ ਪੁਰਸ਼ ਅਤੇ ਮਹਿਲਾ ਟੀਮ ਮੁਕਾਬਲਿਆਂ ਵਿੱਚ ਜਿੱਤੇ ਸੋਨ ਤਮਗੇ

ਉਸ ਨੇ ਕਿਹਾ,‘‘ਮੈਂ ਆਪਣੀ ਜ਼ਿੰਦਗੀ ਦੇ ਉਸ ਗੇੜ ’ਚ ਹਾਂ, ਜਿੱਥੇ ਮੈਨੂੰ ਕੁਝ ਵੀ ਸਾਬਤ ਨਹੀਂ ਕਰਨਾ ਹੈ। ਮੈਂ ਜ਼ਿੰਦਗੀ ’ਚ ਹਾਕੀ ਦੇ ਰਾਹੀਂ ਲਗਭਗ ਸਭ ਕੁਝ ਹਾਸਲ ਕਰ ਲਿਆ ਹੈ ਪਰ ਮੈਨੂੰ ਲੱਗਾ ਕਿ ਰਾਸ਼ਟਰੀ ਖੇਡ ਮੇਰੇ ਲਈ ਵਾਪਸੀ ਦਾ ਮੌਕਾ ਸੀ।’’ ਉਸ ਨੇ ਕਿਹਾ,‘‘ਮੈਂ ਕੋਸ਼ਿਸ਼ ਕੀਤੀ ਤੇ ਮੈਂ ਰਾਸ਼ਟਰੀ ਖੇਡਾਂ ’ਚ ਖੇਡੀ। ਮੈਂ ਟਾਪ ਸਕੋਰਰ ਰਹੀ ਪਰ ਫਿਰ ਵੀ ਮੇਰੇ ਨਾਂ ’ਤੇ ਵਿਚਾਰ ਨਹੀਂ ਕੀਤਾ ਗਿਆ, ਇਸ ਲਈ ਪ੍ਰਦਰਸ਼ਨ ਨੂੰ ਲੈ ਕੇ ਕੋਈ ਮੁੱਦਾ ਨਹੀਂ ਹੈ।’’ਉਸ ਨੇ ਕਿਹਾ,‘‘ਮੈਂ ਜਾਣਦੀ ਹਾਂ ਕਿ ਮੈਂ ਏਸ਼ੀਆਈ ਖੇਡਾਂ ਦੀ ਟੀਮ ’ਚ ਨਹੀਂ ਹਾਂ, ਟੀਮ ’ਚ ਕਾਫੀ ਖਿਡਾਰਨਾਂ ਹਨ, ਜਿਹੜੀਆਂ ਅਣਫਿੱਟ ਹਨ ਤੇ ਮੈਂ ਉਨ੍ਹਾਂ ਦੇ ਨਾਂ ਨਹੀਂ ਲੈਣਾ ਚਾਹੁੰਦੀ ਪਰ ਫਿਰ ਵੀ ਉਹ ਏਸ਼ੀਆਈ ਖੇਡਾਂ ਦੇ ਲਈ ਜਾ ਰਹੀਆਂ ਹਨ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tarsem Singh

This news is Content Editor Tarsem Singh