ਸਿੰਧੂ ਕੋਲ ਆਉਣਗੇ ਸੋਨਾ ਜਿੱਤਣ ਦੇ ਕਈ ਮੌਕੇ : ਗੋਪੀਚੰਦ

08/30/2017 4:04:51 AM

ਹੈਦਰਾਬਾਦ— ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਵਰਗੀਆਂ ਧਾਕੜ ਖਿਡਾਰਨਾਂ ਦੇ ਗੁਰੂ ਪਲੇਲਾ ਗੋਪੀਚੰਦ ਨੇ ਕਿਹਾ ਹੈ ਕਿ ਸਿੰਧੂ ਬਿਹਤਰੀਨ ਲੈਅ ਵਿਚ ਹੈ ਤੇ ਬੇਹੱਦ ਪ੍ਰਤਿਭਾ ਦੀ ਮਾਲਕਣ ਇਸ ਖਿਡਾਰਨ ਨੇ ਅਜੇ ਕਰੀਅਰ ਵਿਚ ਕਈ ਸੋਨ ਤਮਗੇ ਜਿੱਤਣੇ ਹਨ। ਗੋਪੀਚੰਦ ਨੇ ਇਥੇ ਕਿਹਾ ਕਿ ਫਾਈਨਲ ਵਿਚ ਸਿੰਧੂ ਦੀ ਖੇਡ ਨੂੰ ਲੈ ਕੇ ਮੈਨੂੰ ਬੇਹੱਦ ਮਾਣ ਹੈ। ਸਿੰਧੂ ਨੇ ਜਿਸ ਤਰ੍ਹਾਂ ਦੀ ਖੇਡ ਦਿਖਾਈ, ਉਸ ਤੋਂ ਇਹ ਸਾਫ ਹੈ ਕਿ ਉਹ ਭਵਿੱਖ 'ਚ ਕਈ ਸੋਨ ਤਮਗੇ ਆਪਣੀ ਝੋਲੀ 'ਚ ਪਾਵੇਗੀ।