ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਮਨੂ ਅਤੇ ਸੌਰਭ ਨੂੰ ਸੋਨ, ਭਾਰਤ ਦਾ ਇਤਿਹਾਸਕ ਪ੍ਰਦਰਸ਼ਨ

09/03/2019 3:10:08 PM

ਰੀਓ ਦਿ ਜੇਨੇਰੀਓ— ਯੁਵਾ ਮਨੂ ਭਾਕਰ ਅਤੇ ਸੌਰਭ ਚੌਧਰੀ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ ਜਿਸ ਨਾਲ ਭਾਰਤ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ (ਰਾਈਫਲ/ਪਿਸਟਲ) ’ਚ ਅਵਿਸ਼ਵਾਸੀ ਪ੍ਰਦਰਸ਼ਨ ਕੀਤਾ। ਭਾਰਤ ਦੇ ਹੀ ਅਭਿਸ਼ੇਕ ਵਰਮਾ ਅਤੇ ਯਸ਼ਸਵਿਨੀ ਦੇਸਵਾਲ ਨੇ ਚਾਂਦੀ ਦਾ ਤਮਗਾ ਜਿੱਤਿਆ। ਆਖਰੀ ਦਿਨ ਭਾਰਤ ਨੇ ਸਭ ਤੋਂ ਜ਼ਿਆਦਾ ਸੰਭਾਵੀ ਤਮਗੇ ਜਿੱਤੇ। ਇਸ ਨਤੀਜੇ ਦੇ ਬਾਅਦ ਭਾਰਤ ਇਸ ਸਾਲ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੇ ਚਾਰ ਪੜਾਅ ’ਚ ਚੋਟੀ ’ਤੇ ਰਿਹਾ ਜਿਸ ’ਚ ਜੂਨੀਅਰ ਵਰਲਡ ਕੱਪ ਸ਼ਾਮਲ ਹੈ। ਭਾਰਤ ਨੇ ਕੁਲ 9 ’ਚੋਂ ਪੰਜ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਆਪਣੇ ਨਾਂ ਕੀਤੇ। ਕਿਸੇ ਹੋਰ ਦੇਸ਼ ਨੇ ਇੱਥੇ ਇਕ ਤੋਂ ਵੱਧ ਸੋਨ ਤਮਗਾ ਨਹੀਂ ਜਿੱਤਿਆ ਹੈ।

ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ’ਚ ਦੁਨੀਆ ਦੀ ਨੰਬਰ ਇਕ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਅਤੇ ਦੀਪਕ ਕੁਮਾਰ ਨੇ ਮਿਕਸਡ ਏਅਰ ਰਾਈਫਲ ’ਚ ਚੌਥਾ ਸੋਨ ਤਮਗਾ ਜਿੱਤਿਆ। ਅੰਜੁਮ ਮੁਦ੍ਰਿਲ ਅਤੇ ਦਿਵਿਆਂਸ਼ ਸਿੰਘ ਪੰਵਾਰ ਨੇ ਕਾਂਸੀ ਤਮਗਾ ਆਪਣੇ ਨਾਂ ਕੀਤਾ। ਏਅਰ ਪਿਸਟਲ ’ਚ ਮਨੂ ਭਾਕਰ ਅਤੇ ਸੌਰਭ ਚੌਧਰੀ ਨੇ ਯਸ਼ਸਵਿਨੀ ਅਤੇ ਵਰਮਾ ਨੂੰ 17.15 ਹਰਾ ਕੇ ਪੀਲਾ ਤਮਗਾ ਜਿੱਤਿਆ। 17 ਸਾਲ ਦੇ ਮਨੂ ਅਤੇ ਸੌਰਭ ਚਾਰੇ ਵਿਸ਼ਵ ਕੱਪ ਪੜਾਅ ’ਚ ਆਈ. ਐੱਸ. ਐੱਸ. ਐੱਸ. ਮਿਕਸਡ ਟੀਮ ਏਅਰ ਪਿਸਟਲ ਦਾ ਸੋਨ ਤਮਗਾ ਜਿੱਤ ਚੁੱਕੇ ਹਨ। ਉਨ੍ਹਾਂ ਨੇ ਕੁਆਲੀਫਿਕੇਸ਼ਨ ਦੇ ਦੂਜੇ ਦੌਰ ’ਚ 400 ’ਚੋਂ 394 ਅੰਕ ਬਣਾਏ ਜਿਸ ’ਚ ਆਖ਼ਰੀ 10 ਸ਼ਾਟ ’ਚ 100 ਸ਼ਾਮਲ ਹਨ। ਯਸ਼ਸਵਿਨੀ ਅਤੇ ਵਰਮਾ ਦਾ ਸਕੋਰ 386 ਰਿਹਾ। ਚੀਨ ਨੂੰ ਕਾਂਸੀ ਤਮਗਾ ਮਿਲਿਆ।

ਇਸ ਤੋਂ ਪਹਿਲਾਂ ਅਪੂਰਵੀ ਅਤੇ ਦੀਪਕ ਨੇ ਇਕਪਾਸੜ ਫਾਈਨਲ ’ਚ ਚੀਨ ਦੇ ਯਾਂਗ ਕਿਆਨ ਅਤੇ ਯੂ ਹਾਓਨਾਨ ਨੂੰ 16-6 ਨਾਲ ਹਰਾਇਆ। ਦੋਹਾਂ ਨੇ ਦੂਜੇ ਕੁਆਲੀਫਿਕੇਸ਼ਨ ਦੌਰ ’ਚ ਚੋਟੀ ਦਾ ਸਥਾਨ ਹਾਸਲ ਕੀਤਾ। ਉਨ੍ਹਾਂ ਦਾ ਯੋਗ 419.1 ਰਿਹਾ ਜਿਸ ਨਾਲ ਸਿੱਧੇ ਸੋਨ ਤਮਗੇ ਦੇ ਮੁਕਾਬਲੇ ’ਚ ਪ੍ਰਵੇਸ਼ ਮਿਲਿਆ। ਅੰਜੁਮ ਅਤੇ ਦਿਵਿਆਂਸ਼ ਨੇ 418.0 ਸਕੋਰ ਕਰਕੇ ਚੌਥਾ ਸਥਾਨ ਹਾਸਲ ਕੀਤਾ। ਕਾਂਸੀ ਤਮਗੇ ਮੁਕਾਬਲੇ ’ਚ ਉਨ੍ਹਾਂ ਨੇ ਹੰਗਰੀ ਦੇ ਐਸਟਰ ਮੇਸਜਾਰੋਸ ਅਤੇ ਪੀਟਰ ਸਿਡੀ ਨੂੰ 16-10 ਨਾਲ ਹਰਾਇਆ। ਭਾਰਤ ਇਸ ਸਾਲ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੇ ਚਾਰ ਪੜਾਅ ’ਚ 22 ਤਮਗੇ ਜਿੱਤ ਚੁੱਕਾ ਹੈ ਜਿਸ ’ਚ 16 ਸੋਨ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤ ਨੇ ਕੁਲ 19 ਸੋਨ ਤਮਗੇ ਜਿੱਤੇ ਸਨ ਜਿਸ ’ਚੋਂ 11 ਰਾਈਫਲ ’ਚ ਸਨ।

Tarsem Singh

This news is Content Editor Tarsem Singh