ਹਾਕੀ ਕਪਤਾਨ ਮਨਪ੍ਰੀਤ ਨੇ ਕਿਹਾ, ਭਾਰਤ ਆਗਾਮੀ ਵੱਡੇ ਟੂਰਨਾਮੈਂਟ ''ਚ ਤਗਮਾ ਜਿੱਤ ਸਕਦਾ ਹੈ

02/13/2018 11:29:17 AM

ਬੇਂਗਲੁਰੂ, (ਬਿਊਰੋ)— ਮੌਜੂਦਾ ਸਾਲ ਭਾਰਤੀ ਹਾਕੀ ਲਈ ਕਾਫੀ ਰੁਝੇਵੇਂ ਭਰਿਆ ਹੋਵੇਗਾ ਜਿਸ 'ਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਹੋਣਾ ਹੈ ਅਤੇ ਹਾਕੀ ਕਪਤਾਨ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਟੀਮ 'ਚ ਇਨ੍ਹਾਂ ਮੁਕਾਬਲਿਆਂ 'ਚ ਤਗਮੇ ਜਿੱਤਣ ਦੀ ਕਾਬਲੀਅਤ ਹੈ। 33 ਸੰਭਾਵੀ ਖਿਡਾਰੀਆਂ ਨੇ ਸੋਮਵਾਰ ਨੂੰ ਇੱਥੇ ਰਾਸ਼ਟਰੀ ਕੈਂਪ 'ਚ ਰਿਪੋਰਟ ਕੀਤਾ ਅਤੇ ਇਨ੍ਹਾਂ ਸਾਰਿਆਂ ਦੀ ਊਰਜਾ ਦੇਖ ਅਜਿਹਾ ਹੀ ਲਗਦਾ ਹੈ।

ਭੁਵਨੇਸ਼ਵਰ 'ਚ ਵਿਸ਼ਵ ਲੀਗ ਫਾਈਨਲ 'ਚ ਕਾਂਸੀ ਤਮਗਾ ਜਿੱਤ ਕੇ 2017 ਦਾ ਸਮਾਪਨ ਕਰਨ ਵਾਲੀ ਭਾਰਤੀ ਟੀਮ ਨੇ ਆਗਾਮੀ ਟੂਰਨਾਮੈਂਟ ਦੀ ਤਿਆਰੀ ਨਿਊਜ਼ੀਲੈਂਡ 'ਚ ਚਾਰ ਦੇਸ਼ਾਂ ਦੇ ਸੱਦੇ ਟੂਰਨਾਮੈਂਟ 'ਚ ਦੂਜਾ ਸਥਾਨ ਹਾਸਲ ਕਰਕੇ ਕੀਤਾ। ਮਨਪ੍ਰੀਤ ਨੇ ਕਿਹਾ, ''ਅਸੀਂ ਕਾਫੀ ਆਰਾਮ ਕਰ ਲਿਆ ਹੈ, ਸਰੀਰਕ ਅਤੇ ਮਾਨਸਿਕ ਤੌਰ 'ਤੇ। ਅਸੀਂ ਇਸ ਸੈਸ਼ਨ 'ਚ ਮਿਲਣ ਵਾਲੀਆਂ ਆਗਾਮੀ ਚੁਣੌਤੀਆਂ ਦੇ ਲਈ ਤਿਆਰ ਹਾਂ ਜਿਸ ਦੀ ਸ਼ੁਰੂਆਤ ਸੁਲਤਾਨ ਅਜ਼ਲਾਨ ਸ਼ਾਹ ਕੱਪ 2018 ਤੋਂ ਹੋਵੇਗੀ।''

ਕਪਤਾਨ ਨੇ ਸਹੀ ਤਿਆਰੀ ਕਰਨ ਦੀ ਮਹੱਤਤਾ ਦੇ ਬਾਰੇ 'ਚ ਗੱਲ ਕੀਤੀ। ਉਨ੍ਹਾਂ ਕਿਹਾ, ''ਪਿਛਲਾ ਸਾਲ ਕਾਫੀ ਚੰਗਾ ਰਿਹਾ ਸੀ ਪਰ ਇਸ ਸਾਲ ਅਸੀਂ ਏਸ਼ੀਆਈ ਖੇਡਾਂ 'ਚ ਆਪਣੀ ਟਰਾਫੀ ਬਰਕਰਾਰ ਰਖਣਾ ਚਾਹਾਂਗੇ ਤਾਂ ਜੋ ਸਿੱਧੇ ਹੀ ਟੋਕੀਓ 2020 ਓਲੰਪਿਕ ਦੇ ਲਈ ਕੁਆਲੀਫਾਈ ਕਰ ਸਕੀਏ।'' ਉਨ੍ਹਾਂ ਕਿਹਾ, ''ਸਭ ਤੋਂ ਵੱਡਾ ਮੌਕਾ ਸਾਡੇ ਲਈ ਆਪਣੀ ਹੀ ਸਰਜ਼ਮੀਂ 'ਤੇ ਵਿਸ਼ਵ ਕੱਪ ਜਿੱਤਣ ਦੀ ਸੰਭਾਵਨਾ ਦਾ ਹੈ। ਇਸ ਲਈ ਅਸੀਂ ਸਰਵਸ਼੍ਰੇਸ਼ਠ ਤਰੀਕੇ ਨਾਲ ਤਿਆਰੀ ਲਈ ਜੀ-ਜਾਨ ਲਗਾ ਦੇਵਾਂਗੇ ਜਿਸ ਦੀ ਸ਼ੁਰੂਆਤ ਸੁਲਤਾਨ ਅਜ਼ਲਾਨ ਸ਼ਾਹ ਅਤੇ ਫਿਰ ਰਾਸ਼ਟਰਮੰਡਲ ਖੇਡਾਂ ਨਾਲ ਹੋਵੇਗੀ।