ਅਜਿਹੀ ਬਾਡੀ ਬਿਲਡਰ ਬੀਬੀ ਜਿਸ ਨੂੰ ਲੋਕ ਕਹਿੰਦੇ ਹਨ ''ਦੇਵੀ'', ਦੇਖੋ ਤਸਵੀਰਾਂ

09/09/2020 5:33:41 PM

ਸਪੋਰਟਸ ਡੈਸਕ : ਮਣੀਪੁਰ ਦੀ ਬਾਡੀ ਬਿਲਡਰ ਖਿਡਾਰੀ ਥਿੰਗਬਾਈਜਮ ਸਰਿਤਾ ਮਿਸ ਇੰਡੀਆ ਵੀ ਬਣ ਚੁੱਕੀ ਹੈ। ਭਾਰਤੀ ਬਾਡੀ ਬਿਲਡਿੰਗ ਫੈੱਡਰੇਸ਼ਨ ਨੇ ਇਹ ਮੁਕਾਬਲਾ ਕਰਾਇਆ ਸੀ, ਜਿਸ ਵਿਚ ਸਰਿਤਾ ਜਿੱਤਣ 'ਚ ਕਾਮਯਾਬ ਰਹੀ। ਮਣੀਪੁਰ ਦੀ ਸਰਿਤਾ ਮੁਕਾਬਲੇ ਦੇ ਫਾਈਨਲ 'ਚ ਬਾਕੀ ਪ੍ਰਤੀਭਾਗੀਆਂ 'ਤੇ ਭਾਰੀ ਪਈ ਸੀ ਅਤੇ ਉਨ੍ਹਾਂ ਨੇ ਖ਼ਿਤਾਬ ਆਪਣੇ ਨਾਂ ਕੀਤਾ।

ਇਹ ਵੀ ਪੜ੍ਹੋ:  ਵੱਡੀ ਖ਼ਬਰ : ਦਿਨ-ਦਿਹਾੜੇ ਜਿੰਮ ਦੇ ਕੋਚ ਨੂੰ ਗੋਲੀਆਂ ਨਾਲ ਭੁੰਨ੍ਹਿਆਂ, ਦੋਸ਼ੀ ਫਰਾਰ



ਸਰਿਤਾ ਦਾ ਜਨਮ 1 ਫਰਵਰੀ 1986 ਨੂੰ ਹੋਇਆ। ਉਹ ਸਕੂਲ ਪੱਧਰ 'ਤੇ ਖੇਡ ਐਕਟੀਵਿਟੀਜ਼ ਵਿਚ ਹਿੱਸਾ ਲੈਂਦੀ ਰਹਿੰਦੀ ਸੀ। ਸਰਿਤਾ 2 ਬੱਚਿਆਂ ਦੀ ਮਾਂ ਹੈ ਅਤੇ ਪਰਿਵਾਰ ਚਲਾਉਣ ਲਈ ਬਾਡੀ ਡਿਲਡਿੰਗ ਨੂੰ ਆਪਣਾ ਕਰੀਅਰ ਬਣਾਇਆ। ਸਰਿਤਾ ਦੇ ਪਤੀ ਭੋਗਿਰੋਟ ਥਿੰਗਬਾਈਜਮ ਵੀ ਮਾਰਸ਼ਲ ਆਰਟਸ ਖਿਡਾਰੀ ਹਨ। ਉਹ ਨੈਸ਼ਨਲ ਪੱਧਰ 'ਤੇ ਮੈਡਲ ਜਿੱਤ ਚੁੱਕੇ ਹਨ। ਸਰਿਤਾ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਅਤੇ ਬੀਬੀ ਹੋਣ ਕਾਰਨ ਇਲਾਕੇ ਦੇ ਲੋਕ 'ਦੇਵੀ' ਦੇ ਨਾਮ ਨਾਲ ਬੁਲਾਉਂਦੇ ਹਨ। ਸਰਿਤਾ ਦੇ ਨਾਂ ਰਿਕਾਰਡ ਹੈ। ਉਨ੍ਹਾਂ ਨੇ ਲਗਾਤਾਰ 3 ਸਾਲ ਤੱਕ ਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ ਸੀ। ਸਰਿਤਾ ਚਾਹੁੰਦੀ ਤਾਂ ਖ਼ੁਦ ਦਾ ਫਿਟਨੈੱਸ ਮਾਡਲ ਦੇ ਤੌਰ 'ਤੇ ਕਰੀਅਰ ਬਣਾ ਸਕਦੀ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਇਹ ਵੀ ਪੜ੍ਹੋ:  ਅਦਾਕਾਰਾ ਪ੍ਰਾਚੀ ਸਿੰਘ ਨਾਲ ਇਸ ਕ੍ਰਿਕਟਰ ਦੇ ਅਫੇਅਰ ਦੀਆਂ ਉਡੀਆਂ ਖ਼ਬਰਾਂ, ਫਲਰਟ ਕਰਦੇ ਆਏ ਨਜ਼ਰ (ਤਸਵੀਰਾਂ)



ਸਰਿਤਾ ਸ਼ੁਰੂ ਤੋਂ ਹੀ ਬਾਡੀ ਬਿਲਡਿੰਗ ਵਿਚ ਆਪਣਾ ਨਾਂ ਬਣਾਉਣਾ ਚਾਹੁੰਦੀ ਸੀ। ਉਨ੍ਹਾਂ ਨੇ ਲਈ ਸਖ਼ਤ ਮਿਹਨਤ ਵੀ ਕੀਤੀ। 33 ਸਾਲਾ ਸਰਿਤਾ ਇੰਟਰਨੈਸ਼ਨਲ ਲੈਵਲ ਤੱਕ ਜਾਣਾ ਚਾਹੁੰਦੀ ਹੈ। ਸਰਿਤਾ ਦਾ ਕਹਿਣਾ ਹੈ ਕਿ ਬਾਡੀ ਬਿਲਡਿੰਗ ਵਿਚ ਅੱਗੇ ਵਧਣ ਲਈ ਬਿਹਤਰ ਡਾਈਟ ਜ਼ਰੂਰੀ ਹੁੰਦੀ ਹੈ। ਉਨ੍ਹਾਂ ਕਿਹਾ ਵਿਦੇਸ਼ਾਂ ਵਿਚ ਬਾਡੀ ਬਿਲਡਿੰਗ ਬੀਬੀ ਨੂੰ ਲੈ ਕੇ ਲੋਕ ਉਤਸ਼ਾਹਿਤ ਹਨ ਪਰ ਭਾਰਤ ਵਿਚ ਅਜਿਹਾ ਨਹੀਂ ਹੈ।

ਇਹ ਵੀ ਪੜ੍ਹੋ:  ਹੋਰ ਸਸਤਾ ਹੋਇਆ ਸੋਨਾ-ਚਾਂਦੀ, ਖ਼ਰੀਦਣ ਦਾ ਹੈ ਚੰਗਾ ਮੌਕਾ

cherry

This news is Content Editor cherry