ਮੈਨਚੈਸਟਰ ਸਿਟੀ ਨੇ ਲਿਵਰਪੂਲ ਨਾਲ ਡਰਾਅ ਖੇਡ ਕੇ ਬੜ੍ਹਤ ਰੱਖੀ ਬਰਕਰਾਰ

04/11/2022 6:47:14 PM

ਮੈਨਚੈਸਟਰ- ਮੈਨਚੈਸਟਰ ਸਿਟੀ ਨੇ ਲਿਵਰਪੂਲ ਖ਼ਿਲਾਫ਼ ਬੇਹੱਦ ਰੋਮਾਂਚਕ ਮੈਚ ਨੂੰ 2-2 ਨਾਲ ਡਰਾਅ ਖੇਡ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਾਬਲ ਪ੍ਰਤੀਯੋਗਿਤਾ ਜਿੱਤਣ ਦੀ ਆਪਣੀ ਮਜ਼ਬੂਤ ਸੰਭਾਵਨਾਵਾਂ ਬਰਕਰਾਰ ਰੱਖੀਆਂ। ਲਿਵਰਪੂਲ ਨੇ ਦੋ ਵਾਰ ਪਿੱਛੜਨ ਦੇ ਬਾਅਦ ਵਾਪਸੀ ਕੀਤੀ। ਸਿਟੀ ਨੂੰ ਕੇਵਿਡ ਬਰੂਏਨ ਨੇ ਪੰਜਵੇਂ ਮਿੰਟ 'ਚ ਬੜ੍ਹਤ ਦਿਵਾ ਦਿੱਤੀ ਸੀ ਪਰ ਡਿਏਗੋ ਜੋਟਾ ਨੇ 13ਵੇਂ ਮਿੰਟ 'ਚ ਲਿਵਰਪੂਲ ਨੂੰ ਬਰਾਬਰੀ ਦਿਵਾ ਦਿੱਤੀ। ਗ੍ਰੈਬੀਅਲ ਜੀਸਸ ਨੇ 37ਵੇਂ ਮਿੰਟ 'ਚ ਸਿਟੀ ਨੂੰ ਫਿਰ ਬੜ੍ਹਤ ਦਿਵਾ ਦਿੱਤੀ ਪਰ ਲਿਵਰਪੂਲ ਸੈਡੀਓ ਮਾਨੇ ਦੇ 46ਵੇਂ ਮਿੰਟ 'ਚ ਕੀਤੇ ਗਏ ਗੋਲ ਨਾਲ ਬਰਾਬਰੀ ਕਰਨ 'ਚ ਸਫਲ ਰਿਹਾ। ਲਿਵਲਪੂਲ ਦੇ 31 ਮੈਚਾਂ 'ਚ 73 ਜਦਕਿ ਸਿਟੀ ਦੇ ਇੰਨੇ ਹੀ ਮੈਚਾਂ 'ਚ 74 ਅੰਕ ਹਨ। 

Tarsem Singh

This news is Content Editor Tarsem Singh