ਸ਼ਤਰੰਜ ਚੈਂਪੀਅਨ ਮਲਿਕਾ ਹਾਂਡਾ ਨੂੰ ਮਿਲਿਆ ਨੈਸ਼ਨਲ ਯੂਥ ਐਵਾਰਡ

01/17/2023 9:38:12 AM

ਨਵੀਂ ਦਿੱਲੀ- ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿੱਚ ਕਈ ਤਮਗੇ ਜਿੱਤਣ ਵਾਲੀ ਬੋਲਣ ਅਤੇ ਸੁਣਨ ਵਿਚ ਅਸਮਰਥ ਸ਼ਤਰੰਜ ਚੈਂਪੀਅਨ ਮਲਿਕਾ ਹਾਂਡਾ ਭਾਰਤ ਦੀ ਇਕਲੌਤੀ ਖਿਡਾਰੀ ਰਹੀ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਡੈੱਫ ਸ਼ਤਰੰਜ ਚੈਂਪੀਅਨਸ਼ਿਪ 'ਚ ਸੋਨ ਤਮਗਾ ਵੀ ਜਿੱਤਿਆ ਹੈ। ਹੁਣ ਮਲਿਕਾ ਹਾਂਡਾ ਨੂੰ ਬੀਤੇ ਦਿਨ ਭਾਰਤ ਸਰਕਾਰ ਵੱਲੋਂ ਨੈਸ਼ਨਲ ਯੂਥ ਐਵਾਰਡ 2023 ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਸਬੰਧੀ ਮਲਿਕਾ ਨੇ ਆਪਣੇ ਟਵਿਟਰ ਹੈਂਡਲ 'ਤੇ ਜਾਣਕਾਰੀ ਦਿੱਤੀ ਹੈ।

 

ਮਲਿਕਾ ਉਨ੍ਹਾਂ 19 ਨੌਜਵਾਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਦੇਸ਼ ਭਰ ਵਿੱਚੋਂ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਐਵਾਰਡ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਬੇਮਿਸਾਲ ਸੇਵਾਵਾਂ ਅਤੇ ਆਪੋ-ਆਪਣੇ ਖੇਤਰਾਂ ਵਿੱਚ ਉੱਚੀਆਂ ਉਚਾਈਆਂ ਹਾਸਲ ਕਰਨ ਲਈ ਦਿੱਤਾ ਜਾਂਦਾ ਹੈ। ਭਾਰਤ ਦੇ ਮੰਤਰਾਲਾ ਵੱਲੋਂ ਨੌਜਵਾਨਾਂ ਨੂੰ ਦਿੱਤਾ ਜਾਣ ਵਾਲਾ ਇਹ ਭਾਰਤ ਦਾ ਸਰਵਉੱਚ ਨੈਸ਼ਨਲ ਯੂਥ ਐਵਾਰਡ ਹੈ। 

cherry

This news is Content Editor cherry