ਧੋਨੀ ਦੀ ਨਿੱਜੀ ਜਾਣਕਾਰੀ ''ਲੀਕ'' ਹੋਣ ''ਤੇ ਪਤਨੀ ਸਾਕਸ਼ੀ ਨਾਰਾਜ, ਜਤਾਇਆ ਇਤਰਾਜ਼

03/29/2017 2:19:40 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਨੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ''ਆਧਾਰ'' ਦੇ ਪ੍ਰਮੋਸ਼ਨ ਲਈ ਧੋਨੀ ਨਾਲ ਜੁੜੇ ਫਾਰਮ ਦੀ ਜਾਣਕਾਰੀ ਦੇ ਇਸਤੇਮਾਲ ''ਤੇ ਇਤਰਾਜ਼ ਜਤਾਇਆ ਹੈ। 

ਦਰਅਸਲ, ਆਈ.ਟੀ. ਮਿਨਿਸਟ੍ਰੀ ਨਾਲ ਜੁੜੇ ਲੋਕ ਮੰਗਲਵਾਰ ਨੂੰ ਧੋਨੀ ਦੇ ਘਰ ਜਾ ਕੇ ਆਧਾਰ ਦਾ ਪਤਾ ਅਤੇ ਦੂਜੀਆਂ ਚੀਜ਼ਾਂ ਨੂੰ ਅਪਡੇਟ ਕਰ ਰਹੇ ਸਨ। ਇਸ ਦਾ ਪ੍ਰਚਾਰ ਮਿਨਿਸਟ੍ਰੀ ਦੇ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਹੈ। ਇਸ ਦੌਰਾਨ ਇਕ ਟਵੀਟ ''ਚ ਧੋਨੀ ਦੇ ਫਾਰਮ ਦੀ ਤਸਵੀਰ ਵੀ ਪੋਸਟ ਕਰ ਦਿੱਤੀ ਗਈ। ਇਸ ਫਾਰਮ ''ਚ ਧੋਨੀ ਦੀ ਨਿੱਜੀ ਜਾਣਕਾਰੀ ਸੀ। ਉਸ ਟਵੀਟ ਨੂੰ ਰਵੀਸ਼ੰਕਰ ਪ੍ਰਸਾਦ ਨੇ ਆਪਣੇ ਡਿਪਾਰਟਮੈਂਟ ਦਾ ਬਿਹਤਰ ਕੰਮ ਦਸਦੇ ਹੋਏ ਰੀਟਵੀਟ ਕਰ ਦਿੱਤਾ। ਕੇਂਦਰੀ ਮੰਤਰੀ ਰਵੀਸ਼ੰਕਰ ਨੇ ਧੋਨੀ ਦੀ ਫੋਟੋ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਅਤੇ ਕਿਹਾ ਕਿ ਮਹਾਨ ਕ੍ਰਿਕਟਰ ਧੋਨੀ ਦਾ ਡਿਜੀਟਲ ਹੁੱਕ (ਸ਼ਾਟ)। ਇਸ ਦੇ ਜਵਾਬ ''ਤੇ ਸਾਕਸ਼ੀ ਨੇ ਕਿਹਾ ਕਿ ਕੋਈ ਪ੍ਰਾਈਵੇਸੀ ਬਚੀ ਹੋਈ ਹੈ? ਆਧਾਰ ਕਾਰਡ ਐਪਲੀਕੇਸ਼ਨ ਦੀ ਜਾਣਕਾਰੀ ਨੂੰ ਪਬਲਿਕ ਪ੍ਰਾਪਰਟੀ ਬਣਾ ਦਿੱਤਾ ਗਿਆ ਹੈ। ਇਸ ਵਿਵਾਦ ਦੇ ਬਾਅਦ ਇਨ੍ਹਾਂ ਦੋਹਾਂ ''ਚ ਟਵਿੱਟਰ ''ਤੇ ਇਹ ਸਵਾਲ ਜਵਾਬ ਕੁਝ ਦੇਰ ਤੱਕ ਚਲਦੇ ਰਹੇ।

ਰਵੀਸ਼ੰਕਰ ਇਸ ''ਤੇ ਜਵਾਬ ਦਿੰਦੇ ਹੋਏ ਲਿਖਦੇ ਹਨ ਕਿ ਨਹੀਂ, ਇਹ ਜਾਣਕਾਰੀ ਪਬਲਿਕ ਪ੍ਰਾਪਰਟੀ ਨਹੀਂ! ਹੈ। ਕੀ ਮੇਰੇ ਇਸ ਟਵੀਟ ਨਾਲ ਪਰਸਨਲ ਜਾਣਕਾਰੀ ਬਾਹਰ ਆ ਰਹੀ ਹੈ। ਫਿਰ ਤੋਂ ਸਾਕਸ਼ੀ ਨੇ ਇਸ ਦੇ ਜਵਾਬ ''ਚ ਲਿਖਿਆ ਕਿ ਸਰ, ਜਿਸ ਫਾਰਮ ''ਚ ਪਰਸਨਲ ਜਾਣਕਾਰੀ ਭਰੀ ਹੋਈ ਸੀ, ਉਹ ਲੀਕ ਹੋ ਗਿਆ ਹੈ। ਇਕ ਦੂਜੇ ਟਵੀਟ ''ਚ ਸਾਕਸ਼ੀ ਨੇ ਇਕ ਤਸਵੀਰ ਦੇ ਨਾਲ ਦੱਸਿਆ ਕਿ ਸਰ ਮੈਂ @CSCegov_ ਹੈਂਡਲ ਤੋਂ ਟਵੀਟ ਕੀਤੀ ਇਸ ਤਸਵੀਰ ਦੇ ਬਾਰੇ ''ਚ ਗੱਲ ਕਰ ਰਹੀ ਹਾਂ। ਇਹ ਤਸਵੀਰ ਕਾਮਨ ਸਰਵਿਸ ਸੈਂਟਰ ਦੇ ਆਫਿਸ਼ੀਅਲ ਟਵਿੱਟਰ ਹੈਂਡਲ @CSCegov_ ਤੋਂ ਟਵੀਟ ਕੀਤੀ ਗਈ ਸੀ। ਟਵੀਟ ''ਚ ਧੋਨੀ ਦਾ ਆਧਾਰ ਕਾਰਡ ਦੇ ਲਈ ਭਰਿਆ ਫਾਰਮ ਸ਼ੇਅਰ ਕੀਤਾ ਗਿਆ ਸੀ। ਹਾਲਾਂਕਿ ਬਾਅਦ ''ਚ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ।

ਰਵੀਸ਼ੰਕਰ ਨੇ @CSCegov_ ਵੱਲੋਂ ਗਲਤੀ ਸਵੀਕਾਰ ਕਰਦੇ ਹੋਏ ਲਿਖਿਆ ਕਿ ਇਕ ਗੱਲ ''ਤੇ ਧਿਆਨ ਦਿਵਾਉਣ ਦੇ ਲਈ ਧੰਨਵਾਦ। ਕਿਸੇ ਦੀ ਨਿਜੀ ਜਾਣਕਾਰੀ ਸ਼ੇਅਰ ਕਰਨਾ ਗੈਰਕਾਨੂੰਨੀ ਹੈ। ਇਸ ਨੂੰ ਲੈ ਕੇ ਗੰਭੀਰ ਕਦਮ ਚੁੱਕੇ ਜਾਣਗੇ। ਜਵਾਬ ''ਚ ਸਾਕਸ਼ੀ ਨੇ ਵੀ ਰਵੀਸੰਕਰ ਪ੍ਰਸਾਦ ਦਾ ਟਵਿੱਟਰ ਦਾ ਜਵਾਬ ਦੇਣ ਦੇ ਲਈ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਮਾਮਲੇ ਦੇ ਤੂਲ ਫੜਨ ''ਤੇ ਰਵੀਸ਼ੰਕਰ ਪ੍ਰਸਾਦ ਨੇ ਤੁਰੰਤ ਸਾਕਸ਼ੀ ਦੀ ਸ਼ਿਕਾਇਤ ''ਤੇ ਕਾਰਵਾਈ ਕੀਤੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨਾਲ ਜੁੜੇ ਇਕ ਟਵਿੱਟਰ ਹੈਂਡਲ ਤੋਂ ਧੋਨੀ ਦੇ ਆਧਾਰ ਨਾਲ ਜੁੜੀ ਜਾਣਕਾਰੀ ਹਟਵਾਈ ਅਤੇ ਛੇਤੀ ਕਾਰਵਾਈ ਕਰਦੇ ਹੋਏ ਜਾਣਕਾਰੀ ਲੀਕ ਕਰਨ ਵਾਲੀ ਏਜੰਸੀ ''ਤੇ 10 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ।