ਮਹਿੰਦਰ ਸਿੰਘ ਧੋਨੀ ਦੇ 3 ਕਿੱਸੇ, ਜਿਹੜੇ ਦੱਸਣਗੇ ਦਿਲ ਦੇ ਕਿੰਨੇ ਅਮੀਰ ਨੇ ਉਹ...

08/17/2020 4:45:34 PM

ਸਪੋਰਟਸ ਡੈਸਕ–  ਭਾਰਤ ਨੂੰ ਆਈ. ਸੀ. ਸੀ. ਦੀਆਂ 3 ਟਰਾਫੀਆਂ ਦਿਵਾਉਣ ਵਾਲੇ ਇਕਲੌਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਧੋਨੀ ਨੇ ਇੰਸਟਾਗ੍ਰਾਮ 'ਤੇ 'ਪਲ ਦੋ ਪਲ ਕਾ ਸ਼ਾਇਰ' ਗੀਤ ਦੀ ਇਕ ਵੀਡੀਓ ਪੋਸਟ ਕਰਕੇ ਲਿਖਿਆ-ਮੈਨੂੰ ਰਿਟਾਇਰ ਸਮਝਿਆ ਜਾਵੇ। ਧੋਨੀ ਦੇ ਦਿਲ ਦੇ ਬਹੁਤ ਹੀ ਅਮੀਰ ਹਨ। ਉਨ੍ਹਾਂ ਦੀ ਜ਼ਿੰਦਗੀ ਦੇ ਅਜਿਹੇ ਹੀ ਤਿੰਨ ਕਿੱਸੇ ਹਨ ਜੋ ਇਹ ਦੱਸਣਗੇ ਕੀ ਉਹ ਦਿਨ ਦੇ ਕਿੰਨੇ ਅਮਰੀ ਨੇ। 

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਵਿਅਕਤੀ ਦੀ ਕਰਤੂਤ, ਬਰਫ਼ ਦੇਣ ਬਹਾਨੇ ਘਰ 'ਚ ਦਾਖਲ ਹੋ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
2 ਫਲਾਈਟਾਂ ਫੜ ਕੇ ਮਨਦੀਪ ਦੇ ਵਿਆਹ 'ਚ ਆਇਆ
ਭਾਰਤੀ ਕ੍ਰਿਕਟਰ ਮਨਦੀਪ ਸਿੰਘ ਜਿਹੜਾ ਇਸ ਸਮੇਂ ਆਈ. ਪੀ. ਐੱਲ. ਵਿਚ ਕਿੰਗਜ਼ ਇਲੈਵਨ ਪੰਜਾਬ ਵਲੋਂ ਖੇਡਦਾ ਹੈ, ਦੇ ਵਿਆਹ ਵਿਚ ਹਿੱਸਾ ਲੈਣ ਲਈ ਧੋਨੀ ਵਿਸ਼ੇਸ਼ ਤੌਰ 'ਤੇ ਰਾਤੋ-ਰਾਤ ਵੈਡਿੰਗ ਡੈਸਟੀਨੇਸ਼ਨ ਪਹੁੰਚਿਆ ਸੀ। ਮਨਦੀਪ ਨੇ ਉਕਤ ਘਟਨਾ ਸਾਂਝੀ ਕਰਦੇ ਹੋਏ ਦੱਸਿਆ ਕਿ ਤਦ ਮੈਂ ਟੀਮ ਇੰਡੀਆ ਵਿਚ ਸ਼ਾਮਲ ਸੀ। ਸਾਡੇ ਮੈਚ ਸਨ। ਇਸ ਵਿਚਾਲੇ ਮੇਰਾ ਵਿਆਹ ਸੀ। ਮੈਂ ਧੋਨੀ ਨੂੰ ਸੱਦਾ ਦਿੱਤਾ। ਉਹ ਕਾਫੀ ਖੁਸ਼ ਸੀ। ਉਸ ਨੇ ਵਾਅਦਾ ਕੀਤਾ ਕਿ ਉਹ ਵਿਆਹ ਵਿਚ ਜ਼ਰੂਰੀ ਪਹੁੰਚੇਗਾ। ਮਨਦੀਪ ਅਨੁਸਾਰ- ਇਕ ਕਪਤਾਨ ਲਈ ਇਹ ਆਸਾਨ ਨਹੀਂ ਹੁੰਦਾ ਜਦੋਂ ਕੋਈ ਸੀਰੀਜ਼ ਚੱਲ ਰਹੀ ਹੋਵੇ ਪਰ ਧੋਨੀ ਅਜਿਹਾ ਨਹੀਂ ਸੀ। ਉਸ ਨੇ ਦੋ ਫਲਾਈਟਾਂ ਬਦਲੀਆਂ ਤੇ ਉਸ ਤੋਂ ਬਾਅਦ ਟੈਕਸੀ ਲੈ ਕੇ ਹੋਟਲ ਪਹੁੰਚਿਆ। ਮੈਂ ਉਸ ਨੂੰ ਹੋਟਲ ਵਿਚ ਦੇਖ ਕੇ ਹੈਰਾਨ ਸੀ ਤੇ ਫੁੱਲਿਆ ਨਹੀਂ ਸਮਾ ਰਿਹਾ ਸੀ।

ਇਹ ਵੀ ਪੜ੍ਹੋਂ : ਦੇਹਰਾਦੂਨ 'ਚ ਹੋਏ ਗੋਲਡ ਕੱਪ ਨੇ ਬਦਲ ਦਿੱਤੀ ਸੀ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ
'ਕੋਹਲੀ' ਲਈ ਫ੍ਰੀ 'ਚ ਵਿਸ਼ਵ ਕੱਪ ਖੇਡ ਗਿਆ
ਧੋਨੀ ਜਦੋਂ ਫਰਸਟ ਕਲਾਸ ਕ੍ਰਿਕਟ ਵਿਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਦ ਉਸ ਨੂੰ ਸਭ ਤੋਂ ਵੱਡੀ ਮਦਦ ਜਲੰਧਰ ਸਥਿਤ ਬੈਟ ਫੈਕਟਰੀ ਬੀਟ ਆਲ ਸਪੋਰਟਸ (ਬਾਸ) ਤੋਂ ਮਿਲੀ। ਬਾਸ ਦੇ ਮਾਲਕ ਸੋਮਨਾਥ ਕੋਹਲੀ ਦੱਸਦੇ ਹਨ-ਧੋਨੀ ਦਾ ਇਕ ਦੋਸਤ ਵਾਰ-ਵਾਰ ਸਪਾਂਸਰ ਲਈ ਕਾਲ ਕਰਦਾ ਸੀ। ਅਸੀਂ ਉਸ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਸੀ। ਇਕ ਦਿਨ ਉਹ ਜਲੰਧਰ ਆ ਗਿਆ। ਉਸ ਨੇ ਕਿਹਾ,''ਸਾਡੇ ਵਿਚ ਜਨੂੰਨ ਸੀ ਪਰ ਟੈਲੰਟ ਨਹੀਂ। ਧੋਨੀ ਵਿਚ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਅੱਗੇ ਵਧੇ।'' ਸੋਮਨਾਥ ਇਸ ਗੱਲ ਤੋਂ ਕਾਫੀ ਪ੍ਰਭਾਵਿਤ ਹੋਇਆ। ਉਸ ਨੇ ਧੋਨੀ ਨੂੰ ਸਪਾਂਸਰਸ਼ਿਪ ਕਿੱਟ ਭੇਜ ਦਿੱਤੀ। ਧੋਨੀ ਨੇ ਇਹ ਸਭ ਯਾਦ ਰੱਖਿਆ। ਆਖਿਰਕਾਰ ਕ੍ਰਿਕਟ ਵਿਸ਼ਵ ਕੱਪ ਦੌਰਾਨ ਉਹ ਸੋਮਨਾਥ ਕੋਹਲੀ ਲਈ ਫ੍ਰੀ ਵਿਚ ਖੇਡਿਆ। ਉਸ ਨੇ ਬੱਲੇ 'ਤੇ ਸਟਿੱਕਰ ਲਾਉਣ ਲਈ ਪੈਸੇ ਨਹੀਂ ਲਏ, ਜਿਸ ਤੋਂ ਕਰੋੜ ਰੁਪਏ ਮਿਲ ਸਕਦੇ ਸਨ।

ਇਹ ਵੀ ਪੜ੍ਹੋਂ : WWE ਪੇਸ਼ਕਾਰ ਚਾਰਲੀ ਲੀਕ ਹੋਈ ਸ਼ਰਮਨਾਕ ਵੀਡੀਓ ਕਾਰਨ ਆਈ ਸੀ ਚਰਚਾ 'ਚ

ਵਾਅਦਾ ਕਰਕੇ ਵਿਆਹ 'ਚ ਪਹੁੰਚਿਆ, ਰਿਹਾ ਕਮਰੇ 'ਚ ਬੰਦ
ਧੋਨੀ ਦੇ ਵੱਡੇ ਭਰਾ ਦੇ ਦੋਸਤ ਨੇ ਇਕ ਅਖਬਾਰ ਨਾਲ ਇੰਟਰਵਿਊ ਵਿਚ ਦੱਸਿਆ ਸੀ, ''ਮੇਰੀ ਕਜ਼ਿਨ ਦਾ ਵਿਆਹ ਸੀ ਤਾਂ ਮੈਂ ਧੋਨੀ ਦੇ ਵੱਡੇ ਭਰਾ ਨੂੰ ਸੱਦਾ ਦੇਣ ਲਈ ਉਨ੍ਹਾਂ ਦੇ ਘਰ ਗਿਆ। ਤਦ ਧੋਨੀ ਪਾਕਿਸਤਾਨ ਵਿਰੁੱਧ ਸੈਂਕੜੇ ਵਾਲੀ ਪਾਰੀ ਖੇਡ ਕੇ ਚਰਚਾ ਵਿਚ ਆ ਚੁੱਕਾ ਸੀ। ਧੋਨੀ ਨੇ ਮੈਨੂੰ ਦੇਖਿਆ ਤੇ ਕਿਹਾ ਕਿ ਭਰਾ ਸਾਨੂੰ ਨਹੀਂ ਸੱਦੋਗੇ ਵਿਆਹ 'ਚ। ਮੈਂ ਕਿਹਾ ਕਿ ਤੁਸੀਂ ਹੁਣ ਸਟਾਰ ਹੋ। ਤੇਰੇ ਕੋਲ ਸਮਾਂ ਕਿੱਥੇ ਹੋਵੇਗਾ। ਤਦ ਧੋਨੀ ਨੇ ਵਿਆਹ ਵਿਚ ਆਉਣ ਦਾ ਵਾਅਦਾ ਕੀਤਾ। ਨਿਸ਼ਚਿਤ ਦਿਨ ਉਹ ਵਿਆਹ ਵਿਚ ਆ ਗਿਆ। ਉਸਦੇ ਆਉਂਦੇ ਹੀ ਭੀੜ ਇਕੱਠੀ ਹੋ ਗਈ। ਆਨਨ-ਫਾਨਨ ਵਿਚ ਉਸ ਨੂੰ ਇਕ ਕਮਰੇ ਵਿਚ ਬੰਦ ਕਰਕੇ ਜ਼ਿੰਦਾ ਲਾਇਆ ਗਿਆ। ਉਹ ਚਾਰ ਘੰਟੇ ਅੰਦਰ ਰਿਹਾ। ਉਸ ਤੋਂ ਖਾਣੇ ਲਈ ਪੁੱਛਿਆ ਤਾਂ ਉਸ ਨੇ ਕਿਹਾ ਕਿ ਅਸੀਂ ਲੜਕੀ ਵਾਲੇ ਹਾਂ। ਪਹਿਲਾਂ ਲੜਕੇ ਵਾਲੇ ਖਾ ਲੈਣ, ਅਸੀਂ ਬਾਅਦ ਵਿਚ ਖਾ ਲਵਾਂਗੇ।''

Baljeet Kaur

This news is Content Editor Baljeet Kaur