ਧੋਨੀ ਨੇ ਲਈ ''ਨਾਜਾਇਜ਼ ਦੌੜ'' ਵੀਡੀਓ ਹੋਇਆ ਵਾਇਰਲ

01/16/2019 1:14:14 PM

ਨਵੀਂ ਦਿੱਲੀ : ਵਿਕਟਕੀਪਰ ਬੱਲੇਬਾਜ਼ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਐਡੀਲੇਡ ਵਿਚ ਆਸਟਰੇਲੀਆ ਖਿਲਾਫ ਸੀਰੀਜ਼ ਦੇ ਦੂਜੇ ਵਨ ਡੇ ਵਿਚ ਮੰਗਲਵਾਰ ਨੂੰ ਜਿੱਤ ਦੇ ਹੀਰੋ ਰਹੇ। ਕਪਤਾਨ ਕੋਹਲੀ (104) ਦੇ ਸੈਂਕੜੇ ਅਤੇ ਧੋਨੀ (55 ਅਜੇਤੂ) ਦੀ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ 299 ਦੌੜਾਂ ਦੇ ਟੀਚੇ ਨੂੰ 4 ਗੇਂਦਾਂ ਰਹਿੰਦਿਆਂ ਹਾਸਲ ਕਰ ਲਿਆ ਅਤੇ 6 ਵਿਕਟਾਂ ਨਾਲ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਹਾਲਾਂਕਿ ਹੁਣ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਧੋਨੀ ਨੇ ਇਕ ਦੌੜ ਪੂਰੀ ਨਾ ਕਰਨ ਦਾ ਕੰਮ ਕੀਤਾ ਹੈ।

ਮੈਚ ਤੋਂ ਬਾਅਦ ਧੋਨੀ ਜਿੱਤ ਤੋਂ ਇਲਾਵਾ ਇਕ ਹੋਰ ਕਾਰਣਾਂ ਨਾਲ ਚਰਚਾ 'ਚ ਹਨ। ਸੋਸ਼ਲ ਮੀਡੀਆ 'ਤੇ ਧੋਨੀ ਇਕ ਗਲਤੀ ਕਾਰਣ ਨਿਸ਼ਾਨੇ 'ਤੇ ਹਨ। ਵਾਇਰਲ ਹੋ ਰਹੇ ਇਕ ਵੀਡੀਓ ਵਿਚ ਦਿਸ ਰਿਹਾ ਹੈ ਕਿ ਧੋਨੀ ਨੇ 1 ਦੌੜ ਲਈ ਪਰ ਉਸ ਨੂੰ ਪੂਰਾ ਨਹੀਂ ਕੀਤਾ ਜੋ ਅੰਪਾਇਰ ਦੇ ਵੀ ਨਜ਼ਰਾਂ 'ਚ ਨਹੀਂ ਆਇਆ। ਇਹ ਵੀਡੀਓ ਕਲਿਪ 45ਵੇਂ ਓਵਰ ਦਾ ਹੈ ਜਦੋਂ ਧੋਨੀ ਸਪਿਨਰ ਨਾਥਨ ਲਿਓਨ ਦੀ ਆਖਰੀ ਗੇਂਦ 'ਤੇ ਦੌੜ ਲੈਣ ਲਈ ਭੱਜੇ ਪਰ ਸਿੰਗਲ ਨੂੰ ਪੂਰਾ ਨਹੀਂ ਕੀਤਾ। ਅੰਪਾਇਰ ਦੀ ਨਜ਼ਰ ਇਸ 'ਤੇ ਨਹੀਂ ਪਈ ਅਤੇ ਦੌੜ ਨੂੰ 'ਨਾਜਾਇਜ਼' ਕਰਾਰ ਨਹੀਂ ਦਿੱਤਾ ਗਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਇਹ ਕਲਿਪ ਵਾਇਰਲ ਹੋ ਰਿਹਾ ਹੈ। ਇਸ ਮੈਚ ਵਿਚ ਧੋਨੀ ਨੇ 54 ਗੇਂਦਾਂ ਦੀ ਆਪਣੀ ਅਜੇਤੂ ਪਾਰੀ ਵਿਚ 2 ਛੱਕੇ ਲਾਏ ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ 112 ਗੇਂਦਾਂ 'ਤੇ 5 ਚੌਕੇ ਅਤੇ 2 ਛੱਕੇ ਲਾਏ।