ਮਹਾਰਾਸ਼ਟਰ ਦੇ ਹਾਕੀ ਖਿਡਾਰੀਆਂ ਨੇ ਸ਼ੁਰੂ ਕੀਤਾ ਅਭਿਆਸ

10/30/2020 3:56:01 PM

ਮੁੰਬਈ : ਮਹਾਰਾਸ਼ਟਰ ਦੇ ਲੱਗਭਗ 150 ਹਾਕੀ ਖਿਡਾਰੀਆਂ ਨੇ ਹਾਕੀ ਇੰਡੀਆ ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ.) ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਅਭਿਆਸ ਸ਼ੁਰੂ ਕਰ ਦਿੱਤਾ ਹੈ। ਹਾਕੀ ਮਹਾਰਾਸ਼ਟਰ ਦੇ ਜਨਰਲ ਸਕੱਤਰ ਮਨੋਜ ਭੋਰੇ ਨੇ ਕਿਹਾ, 'ਸਾਡੇ ਖਿਡਾਰੀ ਲੰਬੇ ਸਮੇਂ ਤੱਕ ਮੈਦਾਨ ਤੋਂ ਬਾਹਰ ਰਹੇ ਅਤੇ ਇਸ ਲਈ ਉਨ੍ਹਾਂ ਨੂੰ ਅਭਿਆਸ ਕਰਦੇ ਹੋਏ ਦੇਖ ਕੇ ਚੰਗਾ ਲੱਗ ਰਿਹਾ ਹੈ। ਅਸੀਂ ਇਹ ਯਕੀਨੀ ਕਰ ਰਹੇ ਹਾਂ ਕਿ ਸਾਰੇ ਖਿਡਾਰੀ ਅਤੇ ਅਧਿਕਾਰੀ ਦਿਸ਼ਾ-ਨਿਰਦੇਸ਼ਾਂ ਦੀ ਸਹੀ ਤਰ੍ਹਾਂ ਪਾਲਣਾ ਕਰਨ। ਸਾਨੂੰ ਉਮੀਦ ਹੈ ਕਿ ਖਿਡਾਰੀ ਜਲਦ ਹੀ ਆਪਣੀ ਫਾਰਮ ਹਾਸਲ ਕਰ ਲੈਣਗੇ।'

ਹਾਕੀ ਮਹਾਰਾਸ਼ਟਰ ਦੇ ਪ੍ਰਧਾਨ ਹਿਤੇਸ਼ ਜੈਨ ਨੇ ਕਿਹਾ ਕਿ ਸੰਘ ਨੇ ਪਿਛਲੇ ਕੁੱਝ ਮਹੀਨਿਆਂ ਵਿਚ ਬੁਨਿਆਦੀ ਢਾਂਚਾ ਤਿਆਰ ਕਰਨ 'ਤੇ ਧਿਆਨ ਦਿੱਤਾ। ਉਨ੍ਹਾਂ ਕਿਹਾ, 'ਜੁਲਾਈ ਵਿਚ ਪੁਣੇ ਦੇ ਬਾਲਵਾੜੀ ਸਟੇਡੀਅਮ ਵਿਚ ਹਾਕੀ ਟਰਫ ਵਿਛਾਈ ਗਈ, ਜਿਸ ਨਾਲ ਖਿਡਾਰੀਆਂ ਨੂੰ ਕਾਫ਼ੀ ਮਦਦ ਮਿਲੇਗੀ।'

cherry

This news is Content Editor cherry