ਪਿੱਠ ਦਰਦ ਤੋਂ ਰਾਹਤ ਲਈ ਅਣਜਾਣ ਮਹਿਲਾ ਦੇ ਸਵਿਮਿੰਗ ਪੂਲ ''ਚ ਉਤਰੀ ਕ੍ਰਿਕਟਰ ਮੈਗ ਲੈਨਿਗ

02/06/2020 7:20:45 PM

ਨਵੀਂ ਦਿੱਲੀ : ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੈਗ ਲੈਨਿੰਗ ਇਨ੍ਹਾਂ ਦਿਨਾਂ ਵਿਚ ਪਿੱਠ ਦਰਦ ਦੀ ਸਮੱਸਿਆ ਨਾਲ ਜੂਝ ਰਹੀ ਹੈ। ਉਹ ਅਕਸਰ ਆਪਣੀ ਪਿੱਠ ਨੂੰ ਆਰਾਮ ਦੇਣ ਲਈ ਸਵੀਮਿੰਗ ਪੂਲ ਦਾ ਸਹਾਰਾ ਲੈਂਦੀ ਹੈ ਪਰ ਬੀਤੇ ਦਿਨੀਂ ਉਸ ਨੂੰ ਤਦ ਅਜੀਬੋ-ਗਰੀਬ ਸਥਿਤੀ ਦਾ ਸਾਹਮਣਾਕਰਨਾ ਪਿਆ ਜਦੋਂ ਉਸਦੀ ਬੈਕ ਬੋਨ ਪ੍ਰਾਬਲੈਮ ਵਧ ਗਈ ਤੇ ਉਸ ਨੂੰ ਰਿਲੀਫ ਲਈ ਸਵਿਮਿੰਗ ਪੂਲ ਨਹੀਂ ਮਿਲਿਆ।

ਦਅਰਸਲ, ਮੈਗ ਲੈਨਿੰਗ ਇਨ੍ਹਾਂ ਦਿਨਾਂ ਵਿਚ ਭਾਰਤ ਤੇ ਇੰਗਲੈਂਡ ਦੇ ਨਾਲ ਸੀਰੀਜ਼ ਖੇਡਣ ਵਿਚ ਰੁੱਝੀ ਹੋਈ ਹੈ। ਇਸ ਮੈਦਾਨ 'ਤੇ ਬੀਤੀ ਇਕ ਫਰਵਰੀ ਨੂੰ ਉਸ ਨੂੰ ਅਚਾਨਕ ਦਰਦ ਹੋਣ ਲੱਗੀ। ਮੈਗ ਨੇ ਹੋਟਲ ਮੈਨੇਜਮੈਂਟ  ਨੂੰ ਸਵੀਮਿੰਗ ਪੂਲ ਇਸਤੇਮਾਲ ਕਰਨ ਸੰਬੰਧੀ ਗੱਲ ਕੀਤੀ ਤਾਂ ਪਤਾ ਲੱਗਾ ਕਿ ਕਿਸੇ ਕਾਰਣਾਂ ਦੇ ਕਾਰਣ ਉਹ ਇਹ ਸਹੂਲਤ ਨਹੀਂ ਲੈ ਸਕੇਗੀ।

ਮੈਗ ਨੂੰ ਪ੍ਰੇਸ਼ਾਨ ਦੇਖ ਕੇ ਹੋਟਲ ਦੀ ਇਕ ਮਹਿਲਾ ਕਰਮਚਾਰੀ ਉਸ਼ਦੇ ਕੋਲ ਆਈ ਤੇ ਉਸ ਨੂੰ ਕਿਹਾ ਕਿ ਉਹ ਉਸ ਦੇ ਘਰ ਵਿਚ ਸਵੀਮਿੰਗ ਪੂਲ ਹੈ ਤੇ ਉਹ ਚਾਹੇ ਤਾਂ ਉਸਦਾ ਇਸਤੇਮਾਲ ਕਰ ਸਕਦੀ ਹੈ। ਉਕਤ ਘਰ ਵੀ ਹੋਟਲ ਤੋਂ 5 ਮਿੰਟ ਦੀ ਦੂਰੀ 'ਤੇ ਸੀ। ਮੈਗ ਨੇ ਆਪਣੇ ਫਿਜੀਓ ਨਾਲ ਗੱਲ ਕੀਤੀ ਤੇ ਸਵੀਮਿੰਗ ਪੂਲ ਵੱਲ ਨਿਕਲ ਗਈ। ਉਥੇ ਸਵੀਮਿੰਗ ਪੂਲ ਵਿਤ ਥੋੜ੍ਹੀ ਦੇਰ ਤਕ ਰੂਕੀ ਤੇ ਬਾਅਦ ਵਿਚ ਵਾਪਸ ਹੋਟਲ ਆ ਗਈ। ਮੈਗ ਆਪਣੇ ਇਸ ਤਜਰਬੇ 'ਤੇ ਹੈਰਾਨ ਵੀ ਸੀ। ਉਸ ਨੇ ਕਿਹਾ ਕਿ ਪਿਛਲੇ ਸ਼ਨੀਵਾਰ ਰਾਤ ਨੂੰ ਇਕ ਮੌਕਾ ਅਜਿਹਾ ਵੀ ਆਇਆ ਜਦੋਂ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਮੈਂ ਖੁਦ ਇਹ ਭਰੋਸਾ ਨਹੀਂ ਕਰ ਪਾ ਰਹੀ ਸੀ ਕਿ ਅਜਿਹਾ ਹੋ ਰਿਹਾ ਹੈ ਪਰ ਇਹ ਬਹੁਤ ਚੰਗਾ ਸੀ। ਉਸ ਨੇ (ਮਹਿਲਾ ਕਰਮਚਾਰੀ ਨੇ ) ਬਹੁਤ ਚੰਗੀ ਤਰ੍ਹਾਂ ਨਾਲ ਮੇਰਾ ਸਵਾਗਤ ਕੀਤਾ ਤੇ ਮੇਰੀ ਹਰ ਤਰ੍ਹਾਂ ਨਾਲ ਮਦਦ ਕੀਤੀ।