ਦੁਖ਼ਦ ਖ਼ਬਰ : ਭਾਰਤ ਦੀ ਅੰਡਰ 19 ਟੀਮ ਦਾ ਹਿੱਸਾ ਰਹੇ ਸਾਬਕਾ ਕ੍ਰਿਕਟਰ ਦੀ ਘਰ ''ਚੋਂ ਮਿਲੀ ਲਾਸ਼

10/10/2020 12:33:59 PM

ਕੋਚੀ : ਭਾਰਤ ਦੇ ਅੰਡਰ 19 ਟੀਮ ਅਤੇ ਸਾਬਕਾ ਰਣਜੀ ਖਿਡਾਰੀ ਐਮ. ਸੁਰੇਸ਼ ਕੁਮਾਰ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੈ। ਪੁਲਸ ਮੁਤਾਬਕ ਉਨ੍ਹਾਂ ਦੀ ਲਾਸ਼ ਸ਼ੁੱਕਰਵਾਰ ਨੂੰ ਸ਼ਾਮ ਨੂੰ ਕਮਰੇ ਵਿਚ ਲਟਕਦੀ ਹੋਈ ਮਿਲੀ। ਪੁਲਸ ਨੂੰ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਨੇ ਦਿੱਤੀ। ਸਾਲ 2005 ਵਿਚ ਉਨ੍ਹਾਂ ਨੇ ਫਰਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਹ ਭਾਰਤ ਦੀ ਅੰਡਰ 19 ਟੀਮ ਦਾ ਵੀ ਹਿੱਸਾ ਸਨ।

ਇਹ ਵੀ ਪੜ੍ਹੋ: IPL ਦੇ ਇਤਿਹਾਸ 'ਚ 50 ਪਲਸ ਦਾ ਅਰਧ ਸੈਂਕੜਾ ਪੂਰਾ ਕਰਣ ਵਾਲਾ ਪਹਿਲਾ ਖਿਡਾਰੀ ਬਣਿਆ ਵਾਰਨਰ

ਅਲਾਪੁਝਾ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਇਨ੍ਹੀਂ ਦਿਨੀਂ ਰੇਲਵੇ ਵਿਚ ਕੰਮ ਕਰਦੇ ਸਨ। ਪੁਲਸ ਮੁਤਾਬਕ ਉਨ੍ਹਾਂ ਦੇ ਪੁੱਤਰ ਨੇ ਸ਼ਾਮ ਨੂੰ ਸਵਾ 7 ਵਜੇ ਜਾਣਕਾਰੀ ਦਿੱਤੀ ਕਿ ਘਰ ਵਿਚ ਉਨ੍ਹਾਂ ਦੇ ਪਿਤਾ ਦੀ ਲਾਸ਼ ਲਟਕ ਰਹੀ ਹੈ। ਸ਼ੁਰੂਆਤੀ ਜਾਂਚ ਵਿਚ ਇਹੀ ਲੱਗ ਰਿਹਾ ਹੈ ਕਿ ਇਹ ਖ਼ੁਦਕੁਸ਼ੀ ਹੈ ਪਰ ਅਸੀਂ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ 'ਚ ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਜਲਦ ਚੁੱਕੋ ਫ਼ਾਇਦਾ

72 ਫਰਸਟ ਕਲਾਸ ਮੈਚ ਖੇਡ ਚੁੱਕੇ ਲੈਫਟ ਆਰਮ ਸਪਿਨਰ ਸੁਰੇਸ਼ ਕੁਮਾਰ ਨੇ 196 ਵਿਕਟਾਂ ਲਈਆਂ ਸਨ, ਜਦੋਂ ਕਿ ਉਨ੍ਹਾਂ ਨੇ 1657 ਦੌੜਾਂ ਬਣਾਈਆਂ ਸਨ। ਕੇਰਲ ਲਈ ਉਨ੍ਹਾਂ ਨੇ 52 ਮੈਚ ਖੇਡੇ, ਜਦੋਂ ਕਿ ਰੇਲਵੇ ਲਈ ਵੀ ਉਨ੍ਹਾਂ ਨੇ 17 ਮੈਚਾਂ ਵਿਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਦਿਲੀ ਟਰਾਫੀ ਵਿਚ ਵੀ ਉਹ ਸੈਂਟਰਲ ਅਤੇ ਸਾਊਥ ਜ਼ੋਨ ਲਈ ਖੇਡ ਚੁੱਕੇ ਸਨ। ਸਾਲ 1990 ਵਿਚ ਉਨ੍ਹਾਂ ਨੂੰ ਅੰਡਰ 19 ਟੈਸਟ ਟੀਮ ਵਿਚ ਵੀ ਜਗ੍ਹਾ ਮਿਲੀ ਸੀ।

ਇਹ ਵੀ ਪੜ੍ਹੋ: IPL 2020 : ਅੱਜ ਕੋਲਕਾਤਾ ਦਾ ਪੰਜਾਬ ਅਤੇ ਧੋਨੀ ਦੇ ਧੁਨੰਤਰਾਂ ਦਾ ਵਿਰਾਟ ਦੇ ਵੀਰਾਂ ਨਾਲ ਹੋਵੇਗਾ ਸਾਹਮਣਾ

cherry

This news is Content Editor cherry