WWE ਰੈਸਲਰ ਲਿਊਕ ਹਾਰਪਰ ਦਾ 41 ਸਾਲ ਦੀ ਉਮਰ ’ਚ ਹੋਇਆ ਦਿਹਾਂਤ, ਸਦਮੇ ’ਚ ਰੈਸਲਿੰਗ ਜਗਤ

12/27/2020 6:28:39 PM

ਸਪੋਰਟਸ ਡੈਸਕ— ਡਬਲਿਊ. ਡਬਲਿਊ. ਈ. ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਸਾਬਕਾ ਆਈ. ਸੀ. ਜੇਤੂ ਲਿਊਕ ਹਾਰਪਰ ਦਾ ਦਿਹਾਂਤ ਹੋ ਗਿਆ ਹੈ। ਹਾਰਪਰ ਪਿਛਲੇ ਕੁਝ ਸਮੇਂ ਤੋਂ ਫੇਫੜੇ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ ਪਰ 41 ਸਾਲਾਂ ਦੀ ਉਮਰ ’ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਹਾਰਪਰ ਦੀ ਅਚਾਨਕ ਮੌਤ ਨਾਲ ਡਬਲਿਊ. ਡਬਲਿਊ. ਈ. ਰੈਸਲਿੰਗ ’ਚ ਗ਼ਮ ਦਾ ਮਾਹੌਲ ਹੈ। ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਫੈਂਸ ਤੇ ਚਾਹੁਣ ਵਾਲਿਆਂ ਨੂੰ ਮਿਲੀ।
ਇਹ ਵੀ ਪੜ੍ਹੋ : Cricket Quiz : ਸੁਨੀਲ ਗਾਵਸਕਰ ਬਾਰੇ ਕਿੰਨਾ ਜਾਣਦੇ ਹੋ ਤੁਸੀਂ, ਪਰਖੋ ਆਪਣਾ ਕ੍ਰਿਕਟ ਗਿਆਨ

ਲਿਊਕ ਹਾਰਪਰ ਨੇ ਡਬਲਿਊ. ਡਬਲਿਊ. ਈ. ’ਚ ਮੇਨ ਰੋਸਟਰ ’ਚ ਬ੍ਰੇ ਵਾਇਟ ਦੇ ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਨਾਲ ਉਸ ਸਮੇਂ ਐਰਿਕ ਰੋਵਨ ਵੀ ਨਾਲ ਸਨ। ਇਹ ਸਾਰੇ ਰੈਸਲਰ ਸਾਲ 2013 ’ਚ ਇਕੱਠੇ ਆਏ ਸਨ। ਹਾਰਪਰ ਡਬਲਿਊ. ਡਬਲਿਊ. ਈ. ਦੇ ਦੌਰਾਨ ਵਾਇਟ ਫ਼ੈਮਿਲੀ ਦਾ ਹਿੱਸਾ ਬਣ ਗਏ ਸਨ। ਵਾਇਟ ਫ਼ੈਮਿਲੀ ਦੇ ਨਾਂ ਨੂੰ ਵੱਡਾ ਬਣਾਉਣ ’ਚ ਹਾਰਪਰ ਦਾ ਇਕ ਅਹਿਮ ਯੋਗਦਾਨ ਸੀ। ਹਾਰਪਰ ਦੀ ਅਚਾਨਕ ਹੋਈ ਮੌਤ ਨਾਲ ਬ੍ਰੇ ਵਾਇਟ ਤੇ ਵਾਇਟ ਫ਼ੈਮਿਲੀ ਕਾਫ਼ੀ ਦੁਖੀ ਹੈ।
ਇਹ ਵੀ ਪੜ੍ਹੋ : ਬੇਦੀ ਦੀ ਧਮਕੀ, ਕਿਹਾ- ਕੋਟਲਾ ਸਟੈਂਡ ਤੋਂ ਤੁਰੰਤ ਨਾਂ ਨਹੀਂ ਹਟਾਇਆ ਤਾਂ ਕਰਾਂਗਾ ਕਾਨੂੰਨੀ ਕਾਰਵਾਈ

ਹਾਰਪਰ ਨੇ ਰੈਸਲਿੰਗ ਦੀ ਦੁਨੀਆ ’ਚ ਕਈ ਸਾਲ ਕੰਮ ਕੀਤਾ। ਉਨ੍ਹਾਂ ਦੀ ਟੈਗ ਟੀਮ ਦਾ ਰੈਸਲਿੰਗ ਦੀ ਰਿੰਗ ’ਚ ਹਮੇਸ਼ਾ ਦਬਦਬਾ ਰਿਹਾ। ਇਸ ਦੇ ਨਾਲ ਹੀ ਉਸ ਨੇ ਟੈਗ ਟੀਮ ਦਾ ਖ਼ਿਤਾਬ ਵੀ ਆਪਣੇ ਨਾਂ ਕੀਤਾ। ਉਹ ਟੀਮ ਗੇਮ ’ਚ ਨਹੀਂ ਸਗੋਂ ਸਿੰਗਲਸ ’ਚ ਸੁਪਰਸਟਾਰ ਦੇ ਤੌਰ ’ਤੇ ਆਈ. ਸੀ. ਚੈਂਪੀਅਨ ਰਹਿ ਚੁੱਕੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੇ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 

Tarsem Singh

This news is Content Editor Tarsem Singh