ਕੋਰੋਨਾ ਦੌਰਾਨ LPGA ਟੂਰ 6 ਮਹੀਨੇ ਬਾਅਦ ਵਾਪਸੀ ਲਈ ਤਿਆਰ

07/16/2020 8:18:18 PM

ਡਬਲਿਨ (ਓਹੀਓ)- ਮਹਿਲਾ ਪੇਸ਼ੇਵਰ ਗੋਲਫ ਟੂਰ (ਐੱਲ. ਪੀ. ਜੀ. ਏ.) ਲਗਭਗ 6 ਮਹੀਨੇ ਤੋਂ ਬਾਅਦ ਵਾਪਸੀ ਦੇ ਲਈ ਤਿਆਰ ਹੈ, ਜਿਸ ਤੋਂ ਪਹਿਲਾਂ ਸਾਰੇ ਖਿਡਾਰੀਆਂ ਦੇ ਕੋਰੋਨਾ ਵਾਇਰਸ ਦੇ ਲਈ ਟੈਸਟ ਕੀਤੇ ਜਾਣਗੇ। ਐੱਲ. ਪੀ. ਜੀ. ਏ. ਟੂਰ ਆਖਰੀ ਵਾਰ 16 ਫਰਵਰੀ ਨੂੰ ਖੇਡਿਆ ਗਿਆ ਸੀ ਜਦੋਂ ਇਨਬੀ ਪਾਰਕ ਨੇ ਮਹਿਲਾ ਆਸਟਰੇਲੀਆਈ ਓਪਨ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਏਸ਼ੀਆ 'ਚ ਤਿੰਨ ਟੂਰਨਾਮੈਂਟ ਰੋਕ ਦਿੱਤੇ ਗਏ ਸਨ ਤੇ ਫਿਰ ਕੋਵਿਡ-19 ਦੇ ਕਾਰਨ ਖੇਡ ਗਤੀਵਿਧੀਆਂ ਠੱਪ ਹੋ ਗਈਆਂ ਸਨ।
ਐੱਲ. ਪੀ. ਜੀ. ਏ. ਟੂਰ ਨੂੰ ਇਸ 6 ਮਹੀਨਿਆਂ 'ਚ 13 ਟੂਰਨਾਮੈਂਟ ਦਾ ਆਯੋਜਨ ਕਰਨਾ ਸੀ ਪਰ ਇਨ੍ਹਾਂ 'ਚ ਕੁਝ ਨੂੰ ਮੁਅਤਲ ਤਾਂ ਹੋਰਾਂ ਨੂੰ ਰੱਦ ਕਰ ਦਿੱਤਾ ਗਿਆ। ਹੁਣ ਐੱਲ. ਪੀ. ਜੀ. ਏ. ਟੂਰ ਦੀ ਸ਼ੁਰੂਆਤ 31 ਜੁਲਾਈ ਨੂੰ ਐੱਲ. ਪੀ. ਜੀ. ਏ. ਡਰਾਈਵ ਆਨ ਚੈਂਪੀਅਨਸ਼ਿਪ ਨਾਲ ਹੋਵੇਗੀ ਜੋ ਟੋਲੇਡੋ ਦੇ ਇਨਵਰਨੇਸ ਕਲੱਬ 'ਚ ਖੇਡੀ ਜਾਵੇਗੀ। ਟੂਰ ਦੇ ਅਨੁਸਾਰ ਸਾਰੇ ਖਿਡਾਰੀਆਂ, ਕੈਡੀਜ ਤੇ ਸਬੰਧਤ ਕਰਮਚਾਰੀਆਂ ਦਾ ਇਸ ਤੋਂ ਪਹਿਲਾਂ ਕੋਵਿਡ-19 ਦੇ ਲਈ ਟੈਸਟ ਕੀਤਾ ਜਾਵੇਗਾ।

Gurdeep Singh

This news is Content Editor Gurdeep Singh