ਸੁਪਰ ਮਾਡਲ ਕੇਟ ਨੂੰ ਡੇਟਿੰਗ ਕਰ ਰਿਹੈ ਕੇਵਿਨ ਲਵ

03/23/2018 4:56:54 AM

ਜਲੰਧਰ — ਅਮਰੀਕਾ ਦਾ ਪ੍ਰੋਫੈਸ਼ਨਲ ਬਾਸਕਟਬਾਲ ਖਿਡਾਰੀ ਕੇਵਿਨ ਲਵ ਇਨ੍ਹਾਂ ਦਿਨਾਂ ਵਿਚ 5 ਫੁੱਟ 11 ਇੰਚ ਲੰਬੀ ਮਾਡਲ ਕੇਟ ਬਾਕ ਨੂੰ ਡੇਟ ਕਰ ਰਿਹਾ ਹੈ। ਐੱਨ. ਬੀ. ਏ. ਵਿਚ ਮਿਨੇਸੋਟਾ ਟਿੰਬਰਵੋਲਵਸ ਵਲੋਂ ਖੇਡਣ ਵਾਲਾ ਕੈਵਿਨ ਕੇਟ ਨੂੰ ਇਕ ਫੈਸ਼ਨ ਪਾਰਟੀ ਦੌਰਾਨ ਮਿਲਿਆ ਸੀ। ਮੈਕਿਸਮ, ਇਲੀ, ਐੱਸ. ਆਈ. ਦੇ ਇਲਾਵਾ ਵਿਕਟੋਰੀਆ ਸੀਕ੍ਰੇਟ ਲਈ ਮਾਡਲਿੰਗ ਕਰਨ ਵਾਲੀ ਕੇਟ ਨੂੰ ਕੇਵਿਨ ਪਹਿਲੀ ਨਜ਼ਰ ਵਿਚ ਹੀ ਪਸੰਦ  ਆ ਗਿਆ ਸੀ। ਦੋਵਾਂ ਵਿਚ ਗੱਲਾਂ ਹੋਈਆਂ ਤੇ ਮੁਲਾਕਾਤਾਂ ਵਧੀਆਂ।
ਇਸ ਤੋਂ ਬਾਅਦ ਦੋਵਾਂ ਨੂੰ ਵੱਖ-ਵੱਖ ਈਵੈਂਟਸ ਵਿਚ ਇਕੱਠੇ ਦੇਖਿਆ ਜਾਣ ਲੱਗਾ। ਸਿਰਫ 12 ਸਾਲ ਦੀ ਉਮਰ ਵਿਚ ਮਾਡਲਿੰਗ  ਸ਼ੁਰੂ ਕਰਨ ਵਾਲੀ ਕੇਟ ਨੇ ਦੱਸਿਆ ਕਿ ਕੈਨੇਡਾ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬਿਹਤਰ ਭਵਿੱਖ ਲਈ ਉਹ ਘਰ ਤੋਂ ਨਿਕਲ ਗਈ ਸੀ। ਉਸ ਨੇ ਕਈ ਮਾਡਲਿੰਗ ਸ਼ੋਅ ਕੀਤੇ, ਫੋਟੋ ਸ਼ੂਟ ਕੀਤੇ ਪਰ ਇਸ ਦੌਰਾਨ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਮੈਂ ਡਿਪ੍ਰੈਸ਼ਨ ਵਿਚ ਚਲੀ ਗਈ ਸੀ। ਇਸ ਦੌਰਾਨ ਕੇਵਿਨ ਜਿਹੜਾ ਮੇਰਾ ਚੰਗਾ ਦੋਸਤ ਸੀ, ਨੇ ਮੈਨੂੰ ਉਭਰਨ ਵਿਚ ਪੂਰੀ ਮਦਦ ਕੀਤੀ। ਇਸ ਦੌਰਾਨ ਸਾਨੂੰ ਭਾਵਨਾਤਮਕ ਲਗਾਅ ਮਹਿਸੂਸ  ਹੋਇਆ, ਜਿਹੜਾ ਕਿ ਬਾਅਦ ਵਿਚ ਪਿਆਰ ਵਿਚ ਬਦਲ ਗਿਆ।