ਚੰਗੇ ਪ੍ਰਦਰਸ਼ਨ ਲਈ ਹਾਲਾਤ ਨਾਲ ਤਾਲਮੇਲ ਬਿਠਾਉਣ ਦੀ ਜ਼ਰੂਰਤ : ਰਾਹੁਲ

07/04/2019 4:59:32 PM

ਲੰਡਨ— ਭਾਰਤੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਵਰਲਡ ਕੱਪ 'ਚ ਬੱਲੇਬਾਜ਼ੀ 'ਚ ਲਗਾਤਾਰ ਯੋਗਦਾਨ ਦੇਣ ਲਈ ਇੰਗਲੈਂਡ ਦੇ ਅਲਗ ਹਾਲਾਤ ਦੇ ਹਿਸਾਬ ਨਾਲ ਤੇਜ਼ੀ ਨਾਲ ਤਾਲਮੇਲ ਬਿਠਾਉਣ ਦੀ ਜ਼ਰੂਰਤ ਹੈ। ਰਾਹੁਲ ਨੇ ਬੰਗਲਾਦੇਸ਼ ਖਿਲਾਫ 92 ਗੇਂਦਾਂ 'ਚ 77 ਦੌੜਾਂ ਦੀ ਪਾਰੀ ਖੇਡ ਕੇ ਟੂਰਨਾਮੈਂਟ 'ਚ ਦੂਜਾ ਅਰਧ ਸੈਂਕੜਾ ਲਗਾਇਆ ਅਤੇ ਰੋਹਿਤ ਸ਼ਰਮਾ ਦੇ ਨਾਲ ਪਹਿਲੇ ਵਿਕਟ ਲਈ 180 ਦੌੜਾਂ ਦੀ ਸਾਂਝੇਦਾਰੀ ਨਿਭਾਈ। ਇਸ ਸਾਂਝੇਦਾਰੀ ਨੇ ਭਾਰਤ ਦੇ 9 ਵਿਕਟਾਂ 'ਤੇ 314 ਦੌੜਾਂ ਦੇ ਸਕੋਰ ਦੀ ਨੀਂਹ ਰੱਖੀ ਜੋ ਬੰਗਲਾਦੇਸ਼ ਲਈ ਬਹੁਤ ਵੱਡਾ ਟੀਚਾ ਸਾਬਤ ਹੋਇਆ ਅਤੇ ਉਨ੍ਹਾਂ ਦੀ ਟੀਮ 48 ਓਵਰ 'ਚ 286 ਦੌੜਾਂ ਦੇ ਸਕੋਰ 'ਤੇ ਸਿਮਟ ਗਈ। ਇਸ 28 ਦੌੜਾਂ ਦੀ ਜਿੱਤ ਨਾਲ ਭਾਰਤ ਦਾ ਵਰਲਡ ਕੱਪ 'ਚ ਸੈਮੀਫਾਈਨਲ 'ਚ ਸਥਾਨ ਵੀ ਪੱਕਾ ਹੋ ਗਿਆ। 

ਸ਼ਿਖਰ ਧਵਨ ਦੇ ਅੰਗੂਠੇ 'ਚ ਫ੍ਰੈਕਚਰ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ 'ਤੇ ਰਾਹੁਲ ਨੂੰ ਬੈਟਿੰਗ ਆਰਡਰ 'ਚ ਉੱਪਰ ਭੇਜਿਆ ਗਿਆ। ਰਾਹੁਲ ਨੇ ਕਿਹਾ, ''ਮੈਂ ਪਿਛਲੇ ਦੋ ਸਾਲਾਂ 'ਚ ਸਿੱਖਿਆ ਹੈ ਕਿ ਜੇਕਰ ਮੈਨੂੰ ਟੀਮ ਲਈ ਲਗਾਤਾਰ ਪ੍ਰਦਰਸ਼ਨ ਕਰਨਾ ਹੈ ਤਾਂ ਮੈਨੂੰ ਵਿਕਟ ਮੁਤਾਬਕ ਢੱਲਣਾ ਹੋਵੇਗਾ।'' ਉਨ੍ਹਾਂ ਕਿਹਾ, ''ਪਿਛਲੇ ਕੁਝ ਮੈਚਾਂ 'ਚ ਅਸੀਂ ਜਿਨ੍ਹਾਂ ਹਾਲਾਤਾਂ 'ਚ ਖੇਡੇ ਜਿਵੇਂ ਸਾਊਥੰਪਟਨ, ਮੈਨਚੈਸਟਰ ਅਤੇ ਇੱਥੇ ਬਰਮਿੰਘਮ 'ਚ ਵਿਕਟ ਥੋੜ੍ਹੀ ਹੌਲੀ ਸੀ। ਇਸ ਲਈ ਮੈਨੂੰ ਲੱਗਾ ਕਿ ਮਹੱਤਵਪੂਰਨ ਇਹ ਹੈ ਕਿ ਸ਼ੁਰੂ 'ਚ ਕਝ ਸਮਾਂ ਲਿਆ ਜਾਵੇ ਅਤੇ ਜੇਕਰ ਮੈਂ ਟਿਕ ਜਾਵਾਂ ਤਾਂ ਦੌੜਾਂ ਬਣਾਉਣਾ ਸ਼ੁਰੂ ਕਰਾਂ।'' ਰਾਹੁਲ ਨੇ ਕਿਹਾ, ''ਮੈਂ ਸ਼ੁਰੂ 'ਚ ਥੋੜ੍ਹਾ ਸਮਾਂ ਲਿਆ ਅਤੇ ਮੇਰੀ ਭੂਮਿਕਾ ਵੀ ਇਹੋ ਹੈ ਅਤੇ ਮੈਂ ਇਸੇ ਮੁਤਾਬਕ ਪਾਰੀ ਨੂੰ ਵਧਾਇਆ। ਮੈਂ ਹਰ ਪਾਰੀ ਨਾਲ ਸਿਖ ਰਿਹਾ ਹਾਂ ਅਤੇ ਬਿਹਤਰ ਹੋ ਰਿਹਾ ਹਾਂ।''  

Tarsem Singh

This news is Content Editor Tarsem Singh