ਆਸਟਰੀਆ ''ਚ ਲਾਕਡਾਊਨ ਕਾਰਨ ਡੇਵਿਸ ਕੱਪ ਫਾਈਨਲਸ ''ਚ ਨਹੀਂ ਹੋਣਗੇ ਦਰਸ਼ਕ

11/22/2021 8:57:52 PM

ਤੂਰਿਨ- ਆਸਟਰੀਆ ਵਿਚ ਲਾਕਡਾਊਨ ਲਾਗੂ ਹੋਣ ਦੇ ਕਾਰਨ ਇੰਸਬਰਕ 'ਚ ਹੋਣ ਵਾਲੇ ਡੇਵਿਸ ਕੱਪ ਟੈਨਿਸ ਮੈਚਾਂ ਦੇ ਦੌਰਾਨ ਪ੍ਰਸ਼ੰਸਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਆਗਿਆ ਨਹੀਂ ਹੋਵੇਗੀ। ਇਟਲੀ ਦੇ ਤੂਰਿਨ 'ਚ ਹਾਲਾਂਕਿ ਸਟੇਡੀਅਮ ਦੀ ਸਮਰੱਥਾ ਦੇ 60 ਫੀਸਦੀ ਹੋਣਗੇ ਤਾਂ ਉਹੀ ਸਪੇਨ ਦੇ ਮੈਡ੍ਰਿਡ ਵਿਚ ਸਟੇਡੀਅਮ ਦੀ ਸਮਰੱਥਾ ਦੇ 75 ਫੀਸਦੀ ਦਰਸ਼ਕਾਂ ਨੂੰ ਆਗਿਆ ਦਿੱਤੀ ਗਈ ਹੈ। ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਟੂਰਨਾਮੈਂਟ ਨੂੰ ਰੱਦ ਕਰਨ ਤੋਂ ਬਾਅਦ ਪ੍ਰਬੰਧਕ ਨਵੇਂ ਸਵਰੂਪ ਵਿਚ ਇਸਦਾ ਆਯੋਜਨ ਕਰ ਰਹੇ ਹਨ ਪਰ ਉਹ ਦਰਸ਼ਕਾਂ ਦੀ ਗੈਰਮੌਜੂਦਗੀ ਨਹੀਂ ਚਾਹੁੰਦੇ ਸਨ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ਨੂੰ ਲੈ ਕੇ ICC ਨੇ ਕਿਹਾ- 2 ਸਾਲ ਦਾ ਚੱਕਰ ਕ੍ਰਿਕਟ ਲਈ ਵਧੀਆ


ਦੋ ਸਾਲ ਪਹਿਲਾਂ (2019) ਸੱਤ ਦਿਨਾਂ ਦੇ ਅੰਦਰ 18 ਟੀਮਾਂ ਦੇ ਮੁਕਾਬਲੇ ਕਰਨ 'ਤੇ ਡੇਵਿਸ ਕੱਪ ਦੇ ਆਯੋਜਕਾਂ ਦੀ ਆਲੋਚਨਾ ਹੋਈ ਸੀ। ਫਿਰ ਖਿਡਾਰੀਆਂ ਨੇ ਮੈਚਾਂ ਦੇ ਵਿਚਾਲੇ 'ਚ ਆਰਾਮ ਨਹੀਂ ਮਿਲਣ ਦੀ ਸ਼ਿਕਾਇਤ ਕੀਤੀ ਸੀ। ਇਸ ਪ੍ਰੇਸ਼ਾਨੀ ਨਾਲ ਨਜਿੱਠਣ ਦੇ ਲਈ ਇਸ ਵਾਰ ਤਿੰਨ ਅਲੱਗ-ਅਲੱਗ ਸ਼ਹਿਰਾਂ ਵਿਚ ਇਸਦਾ ਆਯੋਜਨ ਹੋ ਰਿਹਾ ਹੈ ਜੋ 11 ਦਿਨਾਂ ਤੱਕ ਚੱਲੇਗਾ। ਯੂਰਪ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਵਧ ਰਹੇ ਹਨ, ਜਿਸ ਨੇ ਟੈਨਿਸ ਦੀ ਸਭ ਤੋਂ ਪੁਰਾਣੀ ਟੀਮ ਪ੍ਰਤੀਯੋਗਿਤਾ ਦੇ ਲਈ ਸਥਿਤੀ ਮੁਸ਼ਕਿਲ ਕਰ ਦਿੱਤੀ ਹੈ। 

ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਬੰਗਲਾਦੇਸ਼ ਨੂੰ 3-0 ਨਾਲ ਕੀਤਾ ਕਲੀਨ ਸਵੀਪ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh