ਲਾਕਡਾਊਨ : ਮਾਂ ਨਾਲ ਕ੍ਰਿਕਟ ਖੇਡ ਰਿਹੈ ਅੰਡਰ-19 ਸਟਾਰ ਰਵੀ ਬਿਸ਼ਨੋਈ

04/02/2020 3:30:44 AM

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਣ ਸਾਰੀ ਦੁਨੀਆ ਵਿਚ ਖੇਡ ਸਰਗਰਮੀਆਂ ਰੁਕੀਆਂ ਹੋਈਆਂ ਹਨ। ਖਿਡਾਰੀ ਆਪਣੇ ਘਰ 'ਚ ਕੁਆਰੰਟਾਈਨ 'ਚ ਸਮਾਂ ਬਿਤਾ ਰਹੇ ਹਨ। ਹਾਲਾਂਕਿ ਇਸ ਦੌਰਾਨ ਵੀ ਖੇਡ ਨਾਲ ਉਨ੍ਹਾਂ ਦਾ ਰਿਸ਼ਤਾ ਕਾਇਮ ਹੈ। ਉਨ੍ਹਾਂ 'ਚੋਂ ਨੌਜਵਾਨ ਕ੍ਰਿਕਟਰ ਰਵੀ ਬਿਸ਼ਨੋਈ ਵੀ ਇਕ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਲਾਕਡਾਊਨ ਦੌਰਾਨ ਬਿਸ਼ਨੋਈ ਦੀ ਇਸ ਤਰ੍ਹਾਂ ਦੀ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਆਪਣੀ ਮਾਂ ਨਾਲ ਛੱਤ 'ਤੇ ਕ੍ਰਿਕਟ ਖੇਡ ਰਿਹਾ ਹੈ। ਇਸ ਵੀਡੀਓ ਦੇ ਨਾਲ ਕੈਪਸ਼ਨ ਹੈ, ''ਤਜਰਬਾ ਦੱਸਦਾ ਹੈ ਕਿ ਮਾਂ ਸਰਵਸ੍ਰੇਸ਼ਠ ਟੀਚਰ ਹੁੰਦੀ ਹੈ''! ਰਵੀ ਬਿਸ਼ਨੋਈ ਇਸ ਲਾਕਡਾਊਨ ਦਾ ਪੂਰਾ ਫਾਇਦਾ ਉਠਾ ਰਿਹਾ ਹੈ।


ਹਾਲ ਹੀ ਵਿਚ ਖਤਮ ਹੋਏ ਅੰਡਰ-19 ਵਰਲਡ ਕੱਪ ਵਿਚ ਰਾਜਸਥਾਨ ਦੇ ਜੋਧਪੁਰ ਦੇ ਰਹਿਣ ਵਾਲੇ ਇਸ ਲੈੱਗ ਸਪਿਨਰ ਨੇ 17 ਵਿਕਟਾਂ ਲਈਆਂ ਸਨ। ਉਹ ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ। ਭਾਰਤ ਨੂੰ ਹਾਲਾਂਕਿ ਫਾਈਨਲ ਵਿਚ ਬੰਗਲਾਦੇਸ਼ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਸਾਲ ਦਸੰਬਰ ਵਿਚ ਹੋਈ ਆਈ. ਪੀ. ਐੱਲ. ਨੀਲਾਮੀ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਉਸ ਨੂੰ 2 ਕਰੋੜ ਰੁਪਏ ਦੇ ਕੇ ਆਪਣੀ ਟੀਮ ਵਿਚ ਸ਼ਾਮਲ ਕੀਤਾ ਸੀ ਜੋ ਉਸ ਦੇ ਬੇਸ ਪ੍ਰਾਈਸ (20 ਲੱਖ) ਤੋਂ 10 ਗੁਣਾ ਵੱਧ ਸੀ।

Gurdeep Singh

This news is Content Editor Gurdeep Singh