ਲਿਵਿੰਗਸਟੋਨ ਨੇ ਲਗਾਇਆ IPL 2022 ਦਾ ਅਜੇ ਤਕ ਦਾ ਸਭ ਤੋਂ ਲੰਬਾ ਛੱਕਾ

05/04/2022 2:04:37 PM

ਖੇਡ ਡੈਸਕ- ਪੰਜਾਬ ਕਿੰਗਜ਼ ਦੇ ਆਲਰਾਊਂਡਰ ਲੀਆਮ ਲਿਵਿੰਗਸਟੋਨ ਨੇ ਮੁੰਬਈ ਦੇ ਐੱਮ. ਸੀ. ਏ. ਸਟੇਡੀਅਮ 'ਚ ਇਕ ਵਾਰ ਫਿਰ ਆਪਣੀ ਧਮਾਕੇਦਾਰ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਖੇਡੇ ਗਏ ਮਹੱਤਵਪੂਰਨ ਮੁਕਾਬਲੇ 'ਚ ਲੀਆਮ ਲਿਵਿੰਗਸਟੋਨ ਨੇ ਗੁਜਰਾਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਖ਼ੂਬ ਕੁੱਟਾਪਾ ਚਾੜ੍ਹਿਆ। 

ਇਹ ਵੀ ਪੜ੍ਹੋ : ਅਹਿਮਦਾਬਾਦ 'ਚ ਹੋਵੇਗਾ IPL ਦਾ ਫਾਈਨਲ, ਪੁਣੇ 'ਚ ਖੇਡਿਆ ਜਾਵੇਗਾ ਮਹਿਲਾ ਟੀ20 ਚੈਲੇਂਜ

ਉਨ੍ਹਾਂ ਨੇ ਸੰਮੀ ਦੇ ਇਕ ਓਵਰ 'ਚ 30 ਦੌੜਾਂ ਬਣਾਈਆਂ ਜਿਸ 'ਚ ਚਾਰ ਛੱਕੇ ਵੀ ਸ਼ਾਮਲ ਸਨ। ਸਭ ਤੋਂ ਖ਼ਾਸ ਗੱਲ ਇਹ ਰਹੀ ਹੈ ਕਿ ਉਨ੍ਹਾਂ ਨੇ ਸ਼ੰਮੀ ਦੀ ਪਹਿਲੀ ਹੀ ਗੇਂਦ 'ਤੇ 117 ਮੀਟਰ ਲੰਬਾ ਛੱਕਾ ਜੜ੍ਹਿਆ ਜੋ ਕਿ ਇਸ ਸੀਜ਼ਨ ਦਾ ਸਭ ਤੋਂ ਲੰਬਾ ਛੱਕਾ ਹੈ। ਖ਼ਾਸ ਗੱਲ ਇਹ ਰਹੀ ਕਿ ਆਪਣੀ ਗੇਂਦ 'ਤੇ ਇੰਨਾ ਲੰਬਾ ਛੱਕਾ ਲੱਗਾ ਵੇਖ ਕੇ ਸ਼ੰਮੀ ਵੀ ਮੁਸਕੁਰਾਉਂਦੇ ਦੇਖੇ ਗਏ।

ਲਿਵਿੰਗਸਟੋਨ ਨੇ ਇਸ ਦੇ ਨਾਲ ਸੀਜ਼ਨ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੀ ਲਿਸਟ ਦੀ ਟਾਪ-5 ਕੈਟੇਗਰੀ 'ਚ ਐਂਟਰੀ ਕਰ ਲਈ। ਲੀਆਮ ਦੇ 9 ਮੈਚਾਂ 20 ਛੱਕੇ ਹੋ ਗਏ ਹਨ, ਉਨ੍ਹਾਂ ਨੇ ਕੇ. ਐੱਲ ਰਾਹੁਲ ਦੀ ਬਰਾਬਰੀ ਕਰ ਲਈ ਹੈ। ਰਾਜਸਥਾਨ ਰਾਇਲਜ਼ ਦੇ ਜੋਸ ਬਟਲਰ ਅਜੇ ਵੀ 36 ਛੱਕਿਆਂ ਦੇ ਨਾਲ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਕੋਲਕਾਤਾ ਦੇ ਆਂਦਰੇ ਰਸੇਲ 22 ਛੱਕਿਆਂ ਦੇ ਨਾਲ ਦੂਜੇ ਤੇ ਰਾਜਸ਼ਥਾਨ ਦੇ ਕਤਪਤਾਨ ਸੰਜੂ ਸੈਮਸਨ 10 ਮੈਚਾਂ 'ਚ 21 ਛੱਕਿਆਂ ਦੇ ਨਾਲ ਇਸ ਸੂਚੀ 'ਚ ਤੀਜੇ ਸਥਾਨ 'ਤੇ ਹਨ।

ਇਹ ਵੀ ਪੜ੍ਹੋ : 6 ਫੁੱਟ 5 ਇੰਚ ਲੰਬੇ ਟੈਨਿਸ ਖਿਡਾਰੀ ਕੇਵਿਨ ਐਂਡਰਸਨ ਨੇ ਲਿਆ 35 ਸਾਲ ਦੀ ਉਮਰ 'ਚ ਸੰਨਿਆਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh