ਪ੍ਰੀਮੀਅਰ ਲੀਗ ਅੰਕ ਸੂਚੀ ''ਚ ਸਿਖਰ ''ਤੇ ਪਹੁੰਚਿਆ ਲਿਵਰਪੂਲ

12/10/2023 1:45:17 PM

ਲੰਡਨ, (ਭਾਸ਼ਾ)- ਦੂਜੇ ਹਾਫ ਦੇ ਇੰਜਰੀ ਟਾਈਮ 'ਚ ਹਾਰਵੇ ਇਲੀਅਟ ਦੇ ਕੀਤੇ ਗਏ ਗੋਲ ਦੀ ਮਦਦ ਨਾਲ ਲਿਵਰਪੂਲ ਨੇ ਕ੍ਰਿਸਟਲ ਪੈਲੇਸ ਨੂੰ 2-1 ਨਾਲ ਹਰਾਇਆ ਤੇ ਇਸ ਦੇ ਨਾਲ ਹੀ ਉਹ ਕੇ ਇੰਗਲਿਸ਼ ਪ੍ਰੀਮੀਅਰ ਫੁੱਟਬਾਲ ਲੀਗ ਦੀ ਅੰਕ ਸੂਚੀ 'ਚ ਚੋਟੀ 'ਤ ਪਹੁੰਚ ਗਿਆ। | ਮੁਹੰਮਦ ਸਲਾਹ ਨੇ ਪ੍ਰੀਮੀਅਰ ਲੀਗ ਵਿੱਚ ਆਪਣਾ 150ਵਾਂ ਅਤੇ ਲਿਵਰਪੂਲ ਲਈ ਸਾਰੇ ਮੁਕਾਬਲਿਆਂ ਵਿੱਚ 200ਵਾਂ ਗੋਲ ਕਰਕੇ ਲਿਵਰਪੂਲ ਨੂੰ ਬਰਾਬਰੀ ਦਿਵਾਈ। 

ਇਹ ਵੀ ਪੜ੍ਹੋ : ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ’ਤੇ 2 ਮੈਚਾਂ ਦੀ ਪਾਬੰਦੀ

ਇਸ ਤੋਂ ਬਾਅਦ ਬਦਲਵੇਂ ਖਿਡਾਰੀ ਇਲੀਅਟ ਨੇ 91ਵੇਂ ਮਿੰਟ ਵਿੱਚ ਜੇਤੂ ਗੋਲ ਕੀਤਾ। ਕ੍ਰਿਸਟਲ ਪੈਲੇਸ ਨੂੰ 57ਵੇਂ ਮਿੰਟ ਵਿੱਚ ਜੀਨ ਫਿਲਿਪ ਮਾਟੇਟਾ ਨੇ ਪੈਨਲਟੀ ਨਾਲ ਗੋਲ ਕਰਕੇ ਬੜ੍ਹਤ ਦਿਵਾਈ। ਇਸ ਜਿੱਤ ਨਾਲ ਲਿਵਰਪੂਲ ਆਰਸਨਲ ਤੋਂ ਇੱਕ ਅੰਕ ਅੱਗੇ ਹੈ। ਆਰਸਨਲ ਨੂੰ ਐਸਟਨ ਵਿਲਾ ਨੇ 1-0 ਨਾਲ ਹਰਾਇਆ। ਲਿਵਰਪੂਲ ਦੇ ਹੁਣ 16 ਮੈਚਾਂ ਵਿੱਚ 37 ਅੰਕ ਹਨ ਜਦਕਿ ਆਰਸੇਨਲ ਦੇ ਇੰਨੇ ਹੀ ਮੈਚਾਂ ਵਿੱਚ 36 ਅੰਕ ਹਨ। ਐਸਟਨ ਵਿਲਾ ਦੇ 35 ਅੰਕ ਹਨ ਅਤੇ ਉਹ ਤੀਜੇ ਸਥਾਨ 'ਤੇ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tarsem Singh

This news is Content Editor Tarsem Singh