ਮੇਸੀ ਨੇ 2019 'ਚ ਕੀਤੇ ਇਹ ਧਮਾਕੇਦਾਰ ਗੋਲ, Ballon D'Or ਐਵਾਰਡ ਜਿੱਤ ਬਣਾਇਆ ਰਿਕਾਰਡ

12/03/2019 1:26:01 PM

ਸਪੋਰਟਸ ਡੈਸਕ— ਅਰਜਨਟੀਨਾ ਅਤੇ ਬਾਰਸੀਲੋਨਾ ਦੇ ਸਟਾਰ ਸਟ੍ਰਾਈਕਰ ਨੂੰ ਸੋਮਵਾਰ ਰਾਤ ਨੂੰ ਦੁਨੀਆ ਦਾ ਸਭ ਤੋਂ ਸਰਵਸ਼੍ਰੇਸ਼ਠ ਫੁੱਟਬਾਲਰ ਚੁਣਿਆ ਗਿਆ। ਫ਼ਰਾਂਸ ਦੀ ਫੁੱਟਬਾਲ ਮੈਗਜ਼ੀਨ ਵਲੋਂ ਸਾਲ ਦੇ ਸਭ ਤੋਂ ਸਰਵਸ਼੍ਰੇਸ਼ਠ ਫੁੱਟਬਾਲਰ ਨੂੰ ਦਿੱਤਾ ਜਾਣ ਵਾਲਾ ਬੈਲਨ ਡੀ 'ਓਰ ਐਵਾਰਡ ਮੇਸੀ ਨੇ ਰਿਕਾਰਡ ਛੇਵੀਂ ਵਾਰ ਹਾਸਲ ਕੀਤਾ। ਮਹੀਲਾ ਵਰਗ 'ਚ ਅਮਰੀਕਾ ਦੀ ਮੇਗਨ ਰੇਪਿਨੋ ਨੇ ਇਹ ਐਵਾਰਡ ਹਾਸਲ ਕੀਤਾ । 32 ਸਾਲ ਦੇ ਮੇਸੀ ਨੂੰ ਇਸ ਐਵਾਰਡ ਲਈ ਲਿਵਰਪੂਲ ਦੇ ਵਰਜਿਲ ਵਾਨ ਡੀਜਕ ਤੋਂ ਸਖਤ ਚੁਣੌਤੀ ਮਿਲੀ। ਪੁਰਤਗਾਲ ਅਤੇ ਜੁਵੇਂਟਸ ਦੇ ਰੋਨਾਲਡੋ ਤੀਜੇ ਸਥਾਨ 'ਤੇ ਰਹੇ। ਮੇਸੀ ਨੇ ਛੇਵੀਂ ਵਾਰ ਇਹ ਇਨਾਮ ਹਾਸਲ ਕਰਦੇ ਹੋਏ ਰੋਨਾਲਡੋ (5 ਵਾਰ) ਨੂੰ ਪਿੱਛੇ ਛੱਡਿਆ। ਉਨ੍ਹਾਂ ਨੇ 2015 ਤੋਂ ਬਾਅਦ ਪਹਿਲੀ ਵਾਰ ਇਹ ਐਵਾਰਡ ਹਾਸਲ ਕੀਤਾ। ਉਨ੍ਹਾਂ ਨੇ 2009 'ਚ ਪਹਿਲੀ ਵਾਰ ਇਸ ਐਵਾਰਡ ਨੂੰ ਹਾਸਲ ਕੀਤਾ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਵਾਨ ਡਿਜਕ 13 ਸਾਲ 'ਚ ਇਸ ਐਵਾਰਡ ਨੂੰ ਹਾਸਲ ਕਰਨ ਵਾਲੇ ਪਹਿਲੇ ਡਿਫੈਂਡਰ ਬਣ ਜਾਣਗੇ ਪਰ ਅਜਿਹਾ ਨਹੀਂ ਹੋ ਸਕਿਆ। 2006 'ਚ ਫੈਬੀਓ ਕਾਨਾਵਾਰੋ ਇਸ ਐਵਾਰਡ ਨੂੰ ਹਾਸਲ ਕਰਨ ਵਾਲੇ ਆਖਰੀ ਡਿਫੈਂਡਰ ਸਨ।

ਮੇਸੀ ਨੇ 2018-19 ਸੀਜ਼ਨ 'ਚ ਕੁੱਲ 55 ਮੈਚਾਂ 'ਚ 47 ਗੋਲ ਕੀਤੇ ਅਤੇ 19 ਗੋਲ 'ਚ ਅਸਿਸਟ ਕੀਤੇ। ਉਨ੍ਹਾਂ ਨੇ ਇਸ ਦੌਰਾਨ ਲਾ ਲੀਗਾ ਅਤੇ ਸਪੈਨਿਸ਼ ਸੁਪਰ ਕੋਪਾ ਖਿਤਾਬ ਹਾਸਲ ਕੀਤੇ। ਉਹ ਸਪੈਨਿਸ਼ ਲੀਗ ਦੇ ਟਾਪ ਸਕੋਰਰ ਰਹੇ। ਉਨ੍ਹਾਂ ਨੇ ਯੂਰਪੀ ਗੋਲਡਨ ਬੂਟ ਵੀ ਆਪਣੇ ਨਾਂ ਕੀਤਾ ਸੀ।

ਦੁਨੀਆ ਦੇ 182 ਦਿੱਗਜ ਖੇਡ ਪੱਤਰਕਾਰਾਂ ਨੇ ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਸੀ। ਮੇਸੀ ਨੇ ਐਵਾਰਡ ਹਾਸਲ ਕਰਨ ਤੋਂ ਬਾਅਦ ਕਿਹਾ, ਮੈਂ ਉਨ੍ਹਾਂ ਸਾਰੇ ਪੱਤਰਕਾਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਲਈ ਵੋਟ ਕੀਤੀ ਸੀ। ਮੈਂ ਆਪਣੇ ਸਾਰਿਆਂ ਸਾਥੀਆਂ ਦਾ ਵੀ ਧੰਨਵਾਦ ਕਰਦਾ ਹਾਂ ਕਿਉਂਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ਸੀ।