ਬੀਜਿੰਗ ਏਅਰਪੋਰਟ 'ਤੇ ਹਿਰਾਸਤ 'ਚ ਲਏ ਗਏ ਲਿਓਨਿਲ ਮੇਸੀ, ਸਾਹਮਣੇ ਆਈ ਵਜ੍ਹਾ, ਵੀਡੀਓ ਵਾਇਰਲ

06/13/2023 2:15:48 PM

ਸਪੋਰਟਸ ਡੈਸਕ : ਫੁੱਟਬਾਲ ਦੇ ਸੁਪਰਸਟਾਰ ਲਿਓਨਲ ਮੇਸੀ ਨੂੰ ਚੀਨ ਦੀ ਪੁਲਸ ਨੇ ਬੀਜਿੰਗ ਹਵਾਈ ਅੱਡੇ 'ਤੇ ਹਿਰਾਸਤ 'ਚ ਲੈ ਲਿਆ ਹੈ। ਖਬਰਾਂ ਮੁਤਾਬਕ ਮੇਸੀ ਨੂੰ ਵੀਜ਼ਾ 'ਚ ਕਿਸੇ ਸਮੱਸਿਆ ਕਾਰਨ ਹਿਰਾਸਤ 'ਚ ਲਿਆ ਗਿਆ ਹੈ। ਹਾਲਾਂਕਿ ਕਰੀਬ 30 ਮਿੰਟਾਂ ਬਾਅਦ ਮਾਮਲਾ ਸੁਲਝ ਗਿਆ ਅਤੇ ਮੇਸੀ ਬਾਹਰ ਚਲੇ ਗਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਮੇਸੀ ਪੁਲਸ ਵਲੋਂ ਘਿਰਿਆ ਹੋਇਆ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ODI World Cup : ਭਾਰਤ-ਪਾਕਿ ਵਿਚਾਲੇ ਇਸ ਦਿਨ ਹੋਵੇਗਾ ਮਹਾਮੁਕਾਬਲਾ, ਦੇਖੋ ਟੀਮ ਇੰਡੀਆ ਦਾ ਪੂਰਾ ਸ਼ਡਿਊਲ

ਵੀਰਵਾਰ 15 ਜੂਨ ਨੂੰ ਮੇਸੀ ਦੀ ਟੀਮ ਅਰਜਨਟੀਨਾ ਬੀਜਿੰਗ ਦੇ ਵਰਕਰਜ਼ ਸਟੇਡੀਅਮ 'ਚ ਅੰਤਰਰਾਸ਼ਟਰੀ ਦੋਸਤਾਨਾ ਮੈਚ 'ਚ ਆਸਟ੍ਰੇਲੀਆ ਨਾਲ ਭਿੜੇਗੀ। ਦੂਜੇ ਪਾਸੇ ਜੇਕਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ 10 ਜੂਨ ਦੀ ਹੈ। ਵੀਡੀਓ 'ਚ ਮੇਸੀ ਨੂੰ ਪੁਲਸ ਵਾਲਿਆਂ ਨਾਲ ਗੱਲਬਾਤ ਕਰਦੇ ਵੀ ਦੇਖਿਆ ਜਾ ਸਕਦਾ ਹੈ।

ਇਹ ਸੀ ਪੂਰਾ ਮਾਮਲਾ

ਮੀਡੀਆ ਰਿਪੋਰਟਾਂ ਮੁਤਾਬਕ ਪਾਸਪੋਰਟ ਅਤੇ ਵੀਜ਼ਾ ਕਾਰਨ ਮੇਸੀ ਨੂੰ ਏਅਰਪੋਰਟ 'ਤੇ ਰੁਕਣਾ ਪਿਆ। ਰਿਪੋਰਟਾਂ ਦੀ ਮੰਨੀਏ ਤਾਂ ਲਿਓਨਲ ਮੇਸੀ ਕੋਲ ਅਰਜਨਟੀਨਾ ਅਤੇ ਸਪੇਨ ਦੋਵਾਂ ਦੇ ਪਾਸਪੋਰਟ ਹਨ। ਪਰ ਇੱਥੇ ਉਹ ਸਪੈਨਿਸ਼ ਪਾਸਪੋਰਟ ਲੈ ਕੇ ਘੁੰਮ ਰਿਹਾ ਸੀ, ਜਿਸ 'ਤੇ ਉਸ ਕੋਲ ਚੀਨ ਦਾ ਵੀਜ਼ਾ ਨਹੀਂ ਸੀ। ਇਸ ਕਾਰਨ ਮੇਸੀ ਨੂੰ ਏਅਰਪੋਰਟ 'ਤੇ ਰੋਕ ਦਿੱਤਾ ਗਿਆ। ਖ਼ਬਰਾਂ ਮੁਤਾਬਕ ਮੇਸੀ ਨੂੰ ਐਂਟਰੀ ਵੀਜ਼ਾ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਉੱਥੋਂ ਚਲੇ ਗਏ। ਰਿਪੋਰਟਾਂ 'ਚ ਇਹ ਵੀ ਦੱਸਿਆ ਗਿਆ ਹੈ ਕਿ ਸ਼ੁਰੂਆਤ 'ਚ ਚੀਨੀ ਹਵਾਈ ਅੱਡੇ 'ਤੇ ਗਾਰਡਾਂ ਨਾਲ ਗੱਲਬਾਤ ਦੌਰਾਨ ਮੇਸੀ ਨੂੰ ਭਾਸ਼ਾ ਦੀ ਸਮੱਸਿਆ ਵੀ ਆਈ ਸੀ।

ਇਹ ਵੀ ਪੜ੍ਹੋ : WTC ਫਾਈਨਲ 'ਚ ਹਾਰ ਮਗਰੋਂ ਭਾਰਤੀ ਟੀਮ ਨੂੰ ਇਕ ਹੋਰ ਝਟਕਾ, ਲੱਗਾ ਪੂਰੀ ਮੈਚ ਫੀਸ ਦਾ ਜੁਰਮਾਨਾ

ਚੀਨ ਵਿੱਚ ਵੀਜ਼ਾ ਫ੍ਰੀ ਦਾਖਲੇ ਦੀ ਇਜਾਜ਼ਤ ਨਹੀਂ...

ਜ਼ਿਕਰਯੋਗ ਹੈ ਕਿ ਮੇਸੀ ਕੋਲ ਸਪੈਨਿਸ਼ ਪਾਸਪੋਰਟ ਸੀ, ਜਿਸ ਕਾਰਨ ਚੀਨ ਵਿੱਚ ਵੀਜ਼ਾ ਫ੍ਰੀ ਐਂਟਰੀ ਨਹੀਂ ਹੈ। ਪਰ ਸਪੈਨਿਸ਼ ਪਾਸਪੋਰਟ ਦੇ ਨਾਲ, ਤੁਸੀਂ ਬਿਨਾਂ ਵੀਜ਼ੇ ਦੇ ਤਾਈਵਾਨ ਜਾ ਸਕਦੇ ਹੋ। ਕਥਿਤ ਤੌਰ 'ਤੇ, ਮੇਸੀ ਨੇ ਸੋਚਿਆ ਹੋਣਾ ਚਾਹੀਦਾ ਹੈ ਕਿ ਤਾਈਵਾਨ ਸਿਰਫ ਚੀਨ ਦਾ ਹਿੱਸਾ ਹੈ। ਇਸੇ ਲਈ ਉਸ ਨੇ ਵੀਜ਼ਾ ਲਈ ਅਪਲਾਈ ਨਹੀਂ ਕੀਤਾ ਹੋ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh