ਜਾਣੋ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ MCG ਦੇ ਬਾਰੇ ''ਚ

05/21/2020 2:17:40 AM

ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦੀ ਜੇਕਰ ਗੱਲ ਕਰੀਏ ਤਾਂ ਦਿਮਾਗ 'ਚ ਸਿਰਫ ਇਕ ਨਾਂ ਆਉਂਦਾ ਹੈ ਤੇ ਉਹ ਹੈ ਆਸਟਰੇਲੀਆ ਦਾ ਮੈਲਬਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.)। 100 ਸਾਲਾਂ ਦੇ ਦੌਰਾਨ ਇਸ ਮੈਦਾਨ 'ਤੇ ਕ੍ਰਿਕਟ ਤੇ ਫੁੱਟਬਾਲ ਦੇ ਬਹੁਤ ਮੈਚ ਹੁਣ ਤਕ ਖੇਡੇ ਜਾ ਚੁੱਕੇ ਹਨ ਤਾਂ ਇਸ ਮੈਦਾਨ 'ਤੇ ਦੂਜੇ ਸਪੋਰਟਸ ਇਵੈਂਟਸ ਦਾ ਵੀ ਆਯੋਜਨ ਹੁੰਦਾ ਹੈ। ਸਾਲ 1956 'ਚ ਇਹ ਮੈਦਾਨ ਓਲੰਪਿਕ ਖੇਡਾਂ ਦੇ ਲਈ ਜਾਣਿਆ ਜਾਂਦਾ ਸੀ। ਸਾਲ 1853 'ਚ ਪਹਿਲੀ ਬਾਰ ਇਸ ਮੈਦਾਨ ਦੀ ਸਥਾਪਨਾ ਹੋਈ ਸੀ। ਐੱਮ. ਸੀ. ਜੀ. ਮੈਦਾਨ ਸੀ. ਬੀ. ਡੀ. ਸ਼ਹਿਰ ਦੇ ਪੂਰਵ 'ਚ ਸਥਿਤ ਹੈ ਤੇ ਇਸ ਜਗ੍ਹਾ ਲੋਕ ਆਸਾਨੀ ਨਾਲ ਪੈਦਲ ਜਾਂ ਗੱਡੀ 'ਚ ਪਹੁੰਚ ਸਕਦੇ ਹਨ। ਇਹ ਸਟੇਡੀਅਮ ਬਿਜਨੈੱਸ ਲੋਕਾਂ ਦੇ ਲਈ ਬਹੁਤ ਪ੍ਰਭਾਵਸ਼ਾਲੀ ਹੈ ਕਿਉਂਕਿ ਕੰਮ ਖਤਮ ਕਰਨ ਤੋਂ ਬਾਅਦ ਕੋਈ ਵੀ ਇੱਥੇ ਇੰਟਰਨੈਸ਼ਨਲ ਡੇ-ਨਾਈਟ ਮੈਚ ਦੇਖਣ ਆ ਸਕਦਾ ਹੈ। ਦੱਸ ਦੇਈਏ ਕਿ ਇਹ ਮੈਦਾਨ 172.9 ਮੀਟਰ ਲੰਮਾ ਤੇ 147.8 ਮੀਟਰ ਚੌੜਾ ਹੈ। ਪਿਛਲੇ ਕੁਝ ਸਾਲਾਂ ਦੀ ਜੇਕਰ ਗੱਲ ਕਰੀਏ ਤਾਂ 1980 ਤੇ 1990 'ਚ ਇਸ ਸਟੇਡੀਅਮ 'ਚ ਲੋਕਾਂ ਦੇ ਲਈ 125,000 ਸੀਟਾਂ ਸੀ ਪਰ ਬਾਅਦ 'ਚ ਸਮੇਂ ਦੇ ਨਾਲ ਨਾਲ ਇਹ ਘੱਟ ਹੁੰਦੀ ਗਈ ਹੁਣ ਇਹ 97,000 'ਤੇ ਆ ਕੇ ਰੁੱਕ ਗਈ ਹੈ।


ਇਸ ਸਟੇਡੀਅਮ 'ਚ ਕੁੱਲ ਤਿੰਨ ਸਟੈਂਡ ਹਨ, ਜਿਸ 'ਚ ਸਾਊਥਰਨ ਐਂਡ ਜਿਸ ਨੂੰ 1992 'ਚ ਬਣਾਇਆ ਗਿਆ ਹੈ, ਇਸ ਸਟੈਂਡ 'ਚ ਕੁੱਲ 50,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਪੋਨਸਫੋਰਡ ਸਟੈਂਡ, ਓਲੰਪਿਕ ਸਟੈਂਡ ਤੇ ਮੇਂਬਰਸ ਰਿਸਰਵ 'ਤੇ ਵੀ ਬਹੁਤ ਲੋਕ ਬੈਠ ਸਕਦੇ ਹਨ। ਇਸ ਸਟੈਂਡ 'ਚ ਇਕ ਸਪੋਰਟ ਗੈਲਰੀ, ਇਲੈਕਟਰਾਨਿਕ ਸਕੋਰ ਬੋਰਡ, ਕਾਰਪੋਰੇਟ ਤੇ ਮੀਡੀਆ ਦੀ ਸਹੂਲਤਾਂ ਹਨ।  

Gurdeep Singh

This news is Content Editor Gurdeep Singh