ਪੇਸ-ਸਾਕ ਸਿਟੀ ਓਪਨ ਦੇ ਪਹਿਲੇ ਰਾਊਂਡ 'ਚ ਬਾਹਰ

07/31/2019 4:30:55 PM

ਸਪੋਰਟਸ ਡੈਸਕ— ਵਾਇਲਡ ਕਾਡਰ ਭਾਰਤ ਦੇ ਲਿਏਂਡਰ ਪੇਸ ਤੇ ਅਮਰੀਕਾ ਦੇ ਜੈਕ ਸਾਕ ਨੂੰ 1,895,290 ਡਾਲਰ ਦੀ ਈਨਾਮੀ ਰਾਸ਼ੀ ਵਾਲੇ ਸਿਟੀ ਓਪਨ ਏ. ਟੀ. ਪੀ. ਟੂਰ ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਦੌਰ 'ਚ ਹਾਰ ਕੇ ਬਾਹਰ ਹੋਣਾ ਪਿਆ ਹੈ। ਭਾਰਤੀ-ਅਮਰੀਕੀ ਜੋੜੀ ਨੂੰ ਆਸਟਰੇਲੀਆ ਦੇ ਐਲੇਕਸ ਡੀ ਮਿਨਾਰ ਤੇ ਜਾਨ ਪੀਅਰਸ ਦੀ ਜੋੜੀ ਨੇ ਲਗਾਤਾਰ ਸੈਟਾਂ 'ਚ 7-5, 6-2 ਨਾਲ ਹਾਰ ਕੀਤਾ। ਆਸਟਰੇਲੀਆਈ ਜੋੜੀ ਨੇ ਪਹਿਲਾਂ ਸਰਵ 'ਤੇ 77 ਫੀਸਦੀ ਅੰਕ ਜਿੱਤੇ ਤੇ ਦੂਜੇ ਸਰਵ 'ਤੇ ਉਨ੍ਹਾਂ ਨੂੰ 65 ਫੀਸਦੀ ਅੰਕ ਮਿਲੇ।
ਪੇਸ ਤੇ ਸਾਕ ਨੇ ਦੂਜੇ ਪਾਸੇ ਮੈਚ 'ਚ ਤਿੰਨ ਐੱਸ ਲਗਾਏ ਤੇ ਦੋ ਡਬਲ ਫਾਲਟ ਕੀਤੇ। ਉਨ੍ਹਾਂ ਨੇ ਪਹਿਲੇ ਸਰਵ 'ਤੇ 63 ਫੀਸਦੀ ਅੰਕ ਹਾਸਲ ਕੀਤੇ ਤੇ ਦੂਜੇ ਸਰਵ 'ਤੇ ਸਿਰਫ 42 ਫੀਸਦੀ ਅੰਕ ਹੀ ਜਿੱਤ ਪਾਏ। ਉਨ੍ਹਾਂ ਨੇ ਅੱਠ 'ਚੋਂ ਚਾਰ ਬ੍ਰੇਕ ਅੰਕ ਬਚਾਏ ਪਰ ਦੋ 'ਚੋਂ ਇਕ ਹੀ ਵਾਰ ਵਿਰਧੀਆਂ ਦੀ ਸਰਵਿਸ ਤੋੜ ਸਕੇ।