ਲਾਰਾ ਮੁਤਾਬਕ ਇਹ ਦੋ ਭਾਰਤੀ ਤੋੜ ਸਕਦੇ ਹਨ ਉਨ੍ਹਾਂ ਦਾ 400 ਦੌੜਾਂ ਦਾ ਰਿਕਾਰਡ

12/10/2019 5:41:15 PM

ਸਪੋਰਟਸ ਡੈਸਕ— ਵਿੰਡੀਜ਼ ਦੇ ਦਿੱਗਜ ਖਿਡਾਰੀ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਟੈਸਟ ਕ੍ਰਿਕਟ 'ਚ ਉਨ੍ਹਾਂ ਦਾ ਸਭ ਤੋਂ ਸਰਵਸ਼੍ਰੇਸ਼ਠ ਸਕੋਰ (400*) ਦਾ ਰਿਕਾਰਡ ਵਰਲਡ 'ਚ ਜੇਕਰ ਕੋਈ ਤੋੜ ਸਕਦਾ ਹੈ ਤਾਂ ਉਹ ਖਿਡਾਰੀ ਹੈ ਰੋਹਿਤ ਸ਼ਰਮਾ ਅਤੇ ਪ੍ਰਿਥਵੀ ਸ਼ਾਹ। ਦੱਸ ਦਈਏ ਕਿ ਲਾਰਾ ਨੇ 2004 'ਚ ਕਿੰਗਸਟਨ ਟੈਸਟ 'ਚ ਇੰਗਲੈਂਡ ਖਿਲਾਫ 400 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਪਿਛਲੇ ਦਿਨੀਂ ਐਡੀਲੇਡ 'ਚ ਪਾਕਿਸਤਾਨ ਖਿਲਾਫ ਡੇਅ-ਨਾਈਟ ਟੈਸਟ ਮੈਚ 'ਚ ਆਸਟਰੇਲੀਆ ਦੇ ਡੇਵਿਡ ਵਾਰਨਰ ਉਨ੍ਹਾਂ ਦਾ ਰਿਕਾਰਡ ਤੋੜਨ ਦੇ ਵੱਲ ਵੱਧ ਰਹੇ ਸਨ।
ਦਰਅਸਲ ਲਾਰਾ ਨੂੰ ਲੱਗਦਾ ਹੈ ਕਿ ਡੇਵਿਡ ਵਾਰਨਰ ਤੋਂ ਇਲਾਵਾ ਭਾਰਤ ਦੇ ਰੋਹਿਤ ਸ਼ਰਮਾ ਅਤੇ ਪ੍ਰਿਥਵੀ ਸ਼ਾਹ ਉਨ੍ਹਾਂ ਦਾ ਇਹ ਰਿਕਾਰਡ ਤੋੜ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਰੋਹਿਤ ਜਿਹੇ ਬੱਲੇਬਾਜ਼ ਨੂੰ ਜੇਕਰ ਚੰਗੀ ਪਿੱਚ 'ਤੇ ਇਕ ਚੰਗਾ ਦਿਨ ਮਿਲ ਜਾਵੇ ਤਾਂ ਉਹ ਮੇਰਾ ਰਿਕਾਰਡ ਤੋੜ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਲਾਰਾ ਨੇ ਅੱਗੇ ਕਿਹਾ, ਸ਼ਾਹ ਟੈਸਟ ਟੀਮ 'ਚ ਵਾਪਸੀ ਕਰਣਗੇ। ਸੱਟ ਅਤੇ ਡੋਪ ਟੈਸਟ 'ਚ ਫੇਲ੍ਹ ਹੋਣ ਦੀ ਵਜ੍ਹਾ ਕਰਕੇ ਸ਼ਾਹ ਇਸ ਦਿਨਾਂ ਟੈਸਟ ਟੀਮ ਤੋਂ ਬਾਹਰ ਚੱਲ ਰਹੇ ਹਨ। ਲਾਰਾ ਨੇ ਕਿਹਾ ਕਿ ਸ਼ਾਹ ਇਕ ਵਧਿਆ ਬੱਲੇਬਾਜ਼ ਹੈ ਅਤੇ ਇਸ 19 ਸਾਲ ਦੇ ਬੱਲੇਬਾਜ਼ ਦੇ ਕੋਲ ਅਜੇ ਲੰਬਾ ਸਮਾਂ ਹੈ। ਸ਼ਾਹ ਟੈਸਟ ਟੀਮ 'ਚ ਜਲਦ ਵਾਪਸੀ ਕਰਨਗੇ ਅਤੇ ਉਹ ਇਹ ਰਿਕਾਰਡ ਤੋੜਨ 'ਚ ਸਮਰਥਾਵਾਨ ਹੈ।