ਲੇਮਿੰਗ ਨੇ ਮੈਲਬੋਰਨ ਸਟਾਰਸ ਦੇ ਕੋਚ ਅਹੁਦੇ ਤੋਂ ਦਿੱਤਾ ਅਸਤੀਫਾ

03/21/2019 9:50:55 PM

ਮੈਲਬੋਰਨ— ਮੈਲਬੋਰਨ ਸਟਾਰਸ ਦੇ ਕੋਚ ਸਟੀਫਨ ਲੇਮਿੰਗ ਨੇ ਚਾਰ ਸੈਸ਼ਨ ਤਕ ਅਹੁਦੇ 'ਤੇ ਬਣੇ ਰਹਿਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ, ਕਿਉਂਕਿ ਉਸਦੀ ਟੀਮ ਇਸ ਸਾਲ ਬਿਗ ਬੈਸ਼ ਲੀਗ ਦੇ ਫਾਈਨਲ 'ਚ ਰੇਨੇਗੇਡੇਸ ਤੋਂ ਹਾਰ ਗਈ ਸੀ। ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਇਹ ਬਦਲਾਵ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਠੀਕ ਸਮਾਂ ਹੈ ਕਿ ਕੋਈ ਕਲੱਬ ਦੀ ਕਮਾਨ ਸੰਭਾਲੇ। ਇਸ ਤੋਂ ਪਹਿਲਾਂ ਬ੍ਰਿਸਬੇਨ ਹੀਟ੍ਰਸ ਦੇ ਕੋਚ ਡੇਨੀਅਲ ਵਿਟੋਰੀ ਨੇ ਵੀ ਆਪਣੇ ਕਰਾਰ ਦਾ ਰੀਨਿਊ ਕਰਨ ਤੋਂ ਮਨ੍ਹਾ ਕਰ ਦਿੱਤਾ।

Gurdeep Singh

This news is Content Editor Gurdeep Singh