ਗੌਰਵ ਪ੍ਰੈਸੀਡੈਂਟਸ ਕੱਪ ਦੇ ਫਾਈਨਲ ''ਚ ਲਵਲੀਨਾ ਨੂੰ ਕਾਂਸੀ

06/09/2017 9:57:45 PM

ਨਵੀਂ ਦਿੱਲੀ— ਗੌਰਵ ਚੌਹਾਨ (91 ਕਿਲੋ) ਕਜਾਖਸਤਾਨ ਦੇ ਅਸਤਾਨਾ 'ਚ ਚਲ ਰਹੇ ਪ੍ਰੈਸੀਡੈਂਟਸ ਕੱਪ ਦੇ ਫਾਈਨਲ 'ਚ ਪਹੁੰਚਣ ਵਾਲੇ ਇਕੋ-ਇਕ ਭਾਰਤੀ ਰਹੇ। ਮਹਿਲਾ ਵਰਗ 'ਚ ਲਵਲੀਨਾ ਬੋਰੋਗੇਨ (75 ਕਿਲੋ) ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ। ਗੌਰਵ ਨੇ ਕਜਾਖਸਤਾਨ ਦੇ ਵੇਸਿਲੀ ਲੇਵਿਟ ਨੂੰ ਸੈਮੀਫਾਈਨਲ 'ਚ ਹਰਾਇਆ ਜਦਕਿ ਲਵਲੀਨਾ ਆਖਰੀ ਚਾਰ 'ਚ ਕਜਾਖਸਤਾਨ ਦੇ ਸ਼ਕੀਮੋਵਾ ਤੋਂ ਹਾਰ ਗਈ। ਇਸ ਤੋਂ ਪਹਿਲੇ ਨੇਸ਼ੰਸ ਕੱਪ ਸੋਨ ਤਮਗਾ ਅਜੇਤੂ ਨੀਰਜ (51 ਕਿਲੋ) ਕੁਆਟਰਫਾਈਨਲ 'ਚ ਕਜਾਖਸਤਾਨ ਦੇ ਸ਼ੇਕੇਰੇਬੇਕੋਵਾ ਤੋਂ ਹਾਰ ਗਏ।